ਰੇਵਾ (ਮੱਧ ਪ੍ਰਦੇਸ਼) (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸਵੱਛ ਤੇ ਸਸਤੀ ਊਰਜਾ ਲਈ ਸਭ ਤੋਂ ਆਕਰਸ਼ਕ ਮੰਡੀ ਵਜੋਂ ਉੱਭਰਿਆ ਹੈ ਅਤੇ ਕੇਂਦਰ ਸਰਕਾਰ ਦੀ ‘ਆਤਮਨਿਰਭਰ ਭਾਰਤ’ ਮੁਹਿੰਮ ਦੇ ਸਭ ਤੋਂ ਅਹਿਮ ਹਿੱਸੇ ਬਿਜਲੀ ਦੇ ਖੇਤਰ ਵਿੱਚ ਇਸ ਨੇ ਆਤਮ-ਨਿਰਭਰਤਾ ਕਾਇਮ ਕੀਤੀ ਹੈ।
ਵੀਡੀਓ ਕਾਨਫ਼ਰੰਸਿੰਗ ਰਾਹੀਂ ਮੱਧ ਪ੍ਰਦੇਸ਼ ਦੇ ਰੇਵਾ ’ਚ 750 ਮੈਗਾਵਾਟ ਸਮਰੱਥਾ ਵਾਲੇ ਸੌਰ ਊਰਜਾ ਪ੍ਰਾਜੈਕਟ ਦਾ ਉਦਘਾਟਨ ਕਰਨ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਰਾਜ ਦੇਸ਼ ਵਿੱਚ ਸਾਫ਼ ਤੇ ਸਸਤੀ ਊਰਜਾ ਦੇ ਕੇਂਦਰ ਵਜੋਂ ਉੱਭਰੇਗਾ। ਸ੍ਰੀ ਮੋਦੀ ਨੇ ਕਿਹਾ, ‘ਸੌਰ ਊਰਜਾ ਯਕੀਨੀ ਤੌਰ ’ਤੇ ਸ਼ੁੱਧ ਤੇ ਸੁਰੱਖਿਅਤ ਹੈ ਅਤੇ ਸੌਰ ਊਰਜਾ ਪੈਦਾ ਕਰਨ ਵਾਲੇ ਦੁਨੀਆ ਭਰ ਦੇ ਪੰਜ ਮੋਹਰੀ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ।’
ਉਨ੍ਹਾਂ ਕਿਹਾ ਕਿ ਰੇਵਾ ਸੌਰ ਊਰਜਾ ਪਲਾਂਟ ਨਾ ਸਿਰਫ਼ ਮੱਧ ਪ੍ਰਦੇਸ਼ ਨੂੰ ਊਰਜਾ ਸਪਲਾਈ ਕਰੇਗਾ ਬਲਕਿ ਦਿੱਲੀ ਮੈਟਰੋ ਨੂੰ ਵੀ ਦੇਵੇਗਾ।