(ਸਮਾਜ ਵੀਕਲੀ)
ਸ਼ੀਸ਼ਾ ਵੀ ਅੱਜ ਪੱਥਰ ਹੋਇਆ।
ਪੱਥਰ ਅੱਗੇ ਪੱਥਰ ਖੜੋਇਆ।
ਨਾ ਇਹ ਪੁੱਛੇ ਨਾ ਉਹ ਦੱਸੇ,
ਨਾ ਹੀ ਕੋਈ ਝੱਪਕੇ ਕੋਆ।
ਦੋਵਾਂ ਦੀਆਂ ਰਮਜਾਂ ਵੇਖੋ,
ਇਕ ਦੂਜੇ ਦਾ ਰਾਜ ਲੁਕੋਇਆ।
ਨਾ ਇਹ ਸੱਚਾ ਨਾ ਉਹ ਝੂਠਾ,
ਨਾ ਇਹ ਜਿੰਦਾ ਨਾ ਉਹ ਮੋਇਆ।
ਕਹਿੰਦੇ ਸ਼ੀਸ਼ਾ ਸੱਚ ਬੋਲਦੈ,
ਲੋਕਾਂ ਦਾ ਇਸ ਭਰਮ ਡੁਬੋਇਆ।
ਸਤਿਯੁੱਗ ਨਹੀਂ ਕਲਯੁੱਗ ਹੈ,
ਜੈਸਾ ਮਣਕਾ ਵੈਸੀ ਮਾਲਾ ਪਰੋਇਆ।
ਕਿਸੇ ਦਾ ਵੀ ਦੋਸ਼ ਨਹੀਂ “ਭਕਨਾਂ”,
ਮੈਂ ਉਹਦੇ ਉਹ ਮੈਂ ਸਮੋਇਆ।
ਰਾਜਿੰਦਰ ਸਿੰਘ “ਭਕਨਾਂ”, ਅੰਮ੍ਰਿਤਸਰ।