(ਸਮਾਜ ਵੀਕਲੀ)
ਤੇਰੀ ਉਡੀਕ ਵਿੱਚ ਮੈਂ ਬੈਠਾ ਸਾਂ
ਚੁੱਪ-ਚੁੱਪ ਗੁੰਮ-ਸੁੰਮ
ਇੱਕ ਸ਼ੀਤ ਹਵਾ ਦਾ ਝੋਕਾ ਆਇਆ
ਮੈਨੂੰ ਇੱਕ ਦਮ ਆਣ ਹਿਲਾਇਆ
ਫਿਰ ਇੱਕ ਦਮ ਚੱਲੀ ਤੇਜ਼ ਹਨੇਰੀ
ਪੱਤਿਆਂ ਤੇ ਪੈਗਾਮ ਕੋਈ ਆਇਆ
ਉਹਨੂੰ ਪੜ੍ਹ ਕੇ ਉੱਚੀ ਉੱਚੀ ਹੱਸੀ ਸ਼ੀਤ ਹਵਾ
ਫਿਰ ਬਹਿ ਮੇਰੇ ਕੋਲ ਦੁੱਖ ਵੰਡਾਇਆ
ਮੈਂ ਰੇਤ ਤੇ ਚਿਹਰਾ ਸੱਜਣਾਂ ਦਾ
ਕਈ ਵਾਰ ਬਣਾਇਆ
ਤੇ ਸ਼ੀਤ ਹਵਾ ਨੇ ਆਪਣੇ ਬੁੱਲ੍ਹਿਆਂ ਨਾਲ
ਹਰ ਵਾਰ ਮਿਟਾਇਆ
ਮੈਨੂੰ ਗਲਵੱਕਡ਼ੀ ਲਾਇਆ
ਮੁਰਸ਼ਦ ਦਾ ਦਰ ਵਿਖਾਇਆ
ਸਿੱਧੇ ਰਸਤੇ ਪਾਇਆ।
ਮਾਸਟਰ ਸਰਬਜੀਤ
8264384514
ਪਿੰਡ ਅਸਪਾਲ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ