ਸ਼ਿਵਇੰਦਰ ਨੂੰ 19 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਸਿੰਘ ਨੂੰ 19 ਦਸੰਬਰ ਤੱਕ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਸ਼ਿਵਇੰਦਰ ਨੂੰ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ.ਐੱਫ.ਐੱਲ) ਦੇ ਫੰਡਾਂ ਦੀ ਕਥਿਤ ਦੁਰਵਰਤੋਂ ਤੋਂ ਬਾਅਦ ਹੁਣ ਮਨੀਲਾਂਡਰਿੰਗ ਦੇ ਦੋਸ਼ਾਂ ਤਹਿਤ ਈਡੀ ਵੱਲੋਂ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਈਡੀ ਵੱਲੋਂ ਸ਼ਿਵਇੰਦਰ ਤੋਂ ਪੁੱਛਗਿੱੱਛ ਕਰਨ ਲਈ 14 ਦਿਨਾਂ ਦਾ ਰਿਮਾਂਡ ਮੰਗੇ ਜਾਣ ’ਤੇ ਅਦਾਲਤ ਨੇ ਸ਼ਿਵਇੰਦਰ ਨੂੰ 19 ਦਸੰਬਰ ਤੱਕ ਈਡੀ ਦੀ ਹਿਰਾਸਤ ’ਚ ਭੇਜਣ ਦਾ ਹੁਕਮ ਸੁਣਾਇਆ। 

Previous articleਫਾਈਲਾਂ ਨੂੰ ਈ-ਆਫਿਸ ਤਹਿਤ ਨਿਪਟਾਇਆ ਜਾਵੇਗਾ: ਕੈਪਟਨ
Next articleਆਈਪੀਐੱਲ ਦੀ ਨਿਲਾਮੀ ’ਚ ਸ਼ਾਮਲ ਹੋਣਗੇ 332 ਖਿਡਾਰੀ