ਆਈਆਈਟੀ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਪ੍ਰੋਫੈਸਰ ਉੱਤੇ ਫ਼ਿਰਕੂ ਸਮੱਗਰੀ ਸੋਸ਼ਲ ਮੀਡੀਆ ’ਤੇ ਪਾਉਣ ਲਈ ਪਾਬੰਦੀ ਲੱਗ ਚੁੱਕੀ ਹੈ। ਸੰਸਥਾ ਦੇ ਸੋਸ਼ਲ ਮੀਡੀਆ ਪੋਰਟਲ ’ਤੇ ਵਿਦਿਆਰਥੀਆਂ ਨੇ ਸਪੱਸ਼ਟ ਕੀਤਾ ਹੈ ਕਿ ਰੋਸ ਪ੍ਰਗਟਾਉਣ ਵਾਲੇ ਦਿਨ ਕੀ ਹੋਇਆ ਸੀ ਤੇ ਕਿਵੇਂ ਉਨ੍ਹਾਂ ਦੇ ਸ਼ਬਦਾਂ ਨੂੰ ‘ਫ਼ਿਰਕੂ’ ਰੰਗਤ ਦਿੱਤੀ ਗਈ ਹੈ ਤੇ ‘ਗੁਮਰਾਹ’ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਵਿਤਾ ਦੀਆਂ ਕੁਝ ਹੀ ਸਤਰਾਂ ਜਾਮੀਆ ਦੇ ਵਿਦਿਆਰਥੀਆਂ ਦੇ ਹੱਕ ਵਿਚ ਉਚਾਰੀਆਂ ਗਈਆਂ ਸਨ। ਪਾਕਿ ਤਾਨਾਸ਼ਾਹ ਜ਼ਿਆ-ਉਲ-ਹੱਕ ਦੇ ਸੰਦਰਭ ’ਚ ਹੈ ਫ਼ੈਜ਼ ਦੀ ਕਵਿਤਾ ਇਹ ਕਵਿਤਾ ਫ਼ੈਜ਼ ਨੇ ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਜ਼ਿਆ-ਉਲ ਹੱਕ ’ਤੇ ਨਿਸ਼ਾਨਾ ਸਾਧਦਿਆਂ 1979 ਵਿਚ ਲਿਖੀ ਸੀ ਜਦ ਉੱਥੇ ਫ਼ੌਜੀ ਸ਼ਾਸਨ ਸੀ। ਫ਼ੈਜ਼ ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਤੇ ਨਾਸਤਿਕ ਸਨ। ਉਹ ਆਪਣੀਆਂ ਕ੍ਰਾਂਤੀਕਾਰੀ ਲਿਖਤਾਂ ਲਈ ਜਾਣੇ ਜਾਂਦੇ ਹਨ ਤੇ ਕਈ ਸਾਲ ਉਨ੍ਹਾਂ ਜੇਲ੍ਹ ਵਿਚ ਗੁਜ਼ਾਰੇ।
‘ਹਮ ਦੇਖੇਂਗੇ ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ’
‘ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ।
ਜਬ ਅਰਜ਼-ਏ-ਖ਼ੁਦਾ ਕੇ ਕਾਅਬੇ ਸੇ।
ਸਬ ਬੁੱਤ ਉਠਵਾਏ ਜਾਏਂਗੇ।
ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ।
ਮਸਨਦ ਪੇ ਬਿਠਾਏ ਜਾਏਂਗੇ।
ਸਬ ਤਾਜ ਉਛਾਲੇ ਜਾਏਂਗੇ। ਸਭ ਤਖ਼ਤ ਗਿਰਾਏ ਜਾਏਂਗੇ।
ਬਸ ਨਾਮ ਰਹੇਗਾ ਅੱਲ੍ਹਾ ਕਾ। ਹਮ ਦੇਖੇਂਗੇ।
INDIA ਸ਼ਿਕਾਇਤਕਰਤਾ ’ਤੇ ਲੱਗ ਚੁੱਕੀ ਹੈ ਪਾਬੰਦੀ