ਸ਼ਾਹ ਵੱਲੋਂ ਬਿਹਾਰ ਤੇ ਅਸਾਮ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ

ਨਵੀਂ ਦਿੱਲੀ (ਸਮਾਜਵੀਕਲੀ) :   ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਅਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਤੇ ਮੰਤਰੀ ਹਿਮੰਤ ਬਿਸਵ ਸਰਮਾ ਨਾਲ ਗੱਲਬਾਤ ਕੀਤੀ ਅਤੇ ਮਹਾਨੰਦਾ ਤੇ ਬ੍ਰਹਮਪੁੱਤਰ ਨਦੀਆਂ ਦੇ ਵੱਧਦੇ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀ ਸ਼ਾਹ ਨੇ ਟਵੀਟ ਕੀਤਾ, ‘ਬਿਹਾਰ ’ਚ ਮਹਾਨੰਦਾ ਨਦੀ ਦੇ ਪਾਣੀ ਦੇ ਵੱਧਦੇ ਪੱਧਰ ਬਾਰੇ ਮੈਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਬਿਹਾਰ ਦੇ ਲੋਕਾਂ ਦੀ ਸੁਰੱਖਿਆ ਲਈ ਕੇਂਦਰ ਸਰਕਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।’ ਸ਼ਾਹ ਨੇ ਇੱਕ ਹੋਰ ਟਵੀਟ ਕੀਤਾ, ‘ਅਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਤੇ ਹਿਮੰਤ ਬਿਸਵ ਸ਼ਰਮਾ ਨਾਲ ਗੱਲ ਕਰਕੇ ਬ੍ਰਹਮਪੁੱਤਰ ਨਦੀ ਦੇ ਹਾਲਾਤ ਤੇ ਗੁਹਾਟੀ ਨੇੜੇ ਜ਼ਮੀਨ ਖਿਸਕਣ ਦੀ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਸੂਬੇ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੋਦੀ ਸਰਕਾਰ ਅਸਾਮ ਦੇ ਲੋਕਾਂ ਨਾਲ ਦ੍ਰਿੜ੍ਹਤਾ ਨਾਲ ਖੜ੍ਹੀ ਹੈ।’

 

Previous articlePalestine denies media reports on dialogue with US
Next articleਕੈਲੇਫੋਰਨੀਆਂ ਦੇ ਵਾਲਮਾਰਟ ਸੈਂਟਰ ਵਿੱਚ ਫਾਇਰਿੰਗ, ਹਮਲਾਵਰ ਸਣੇ ਦੋ ਹਲਾਕ