ਸ਼ਾਹ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਜਾਂਦੇ ‘ਆਪ’ ਵਿਧਾਇਕ ਹਿਰਾਸਤ ’ਚ ਲਏ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਚਾਰ ਵਿਧਾਇਕ ਪੁਲੀਸ ਨੇ ਹਿਰਾਸਤ ’ਚ ਲੈ ਲਏ ਹਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ‘ਆਪ’ ਵਿਧਾਇਕ ਰਾਘਵ ਚੱਢਾ ਅਤੇ ਨੌਂ ਹੋਰਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਘਰ ਅੱਗੇ ਰੋਸ ਮੁਜ਼ਾਹਰਾ ਕਰਨ ਲਈ ਜਾਂਦੇ ਸਮੇਂ ਹਿਰਾਸਤ ’ਚ ਲਿਆ ਗਿਆ ਹੈ। ਹਿਰਾਸਤ ’ਚ ਲਏ ਗਏ ‘ਆਪ’ ਆਗੂਆਂ ’ਚ ਬੁਰਾੜੀ ਦੇ ਵਿਧਾਇਕ ਸੰਜੀਵ ਝਾਅ, ਕਿਰਾੜੀ ਦੇ ਵਿਧਾਇਕ ਰਿਤੂਰਾਜ ਝਾਅ ਅਤੇ ਕੋਂਡਲੀ ਤੋਂ ਵਿਧਾਇਕ ਕੁਲਦੀਪ ਕੁਮਾਰ ਵੀ ਸ਼ਾਮਲ ਹਨ। ਇਸੇ ਦੌਰਾਨ ਦਿੱਲੀ ਪੁਲੀਸ ਨੇ ‘ਆਪ’ ਆਗੂ ਆਤਿਸ਼ੀ ਤੇ ਅੱਠ ਹੋਰਾਂ ਨੂੰ ਲੈਫਟੀਨੈਂਟ ਜਨਰਲ ਅਨਿਲ ਬੈਜਲ ਦੀ ਰਿਹਾਇਸ਼ ਅੱਗੇ ਮੁਜ਼ਾਹਰਾ ਲਈ ਜਾਂਦੇ ਸਮੇਂ ਹਿਰਾਸਤ ’ਚ ਲਿਆ ਹੈ।

Previous articleਅੱਜ ਡੀਸੀ ਦਫਤਰਾਂ ਅੱਗੇ ਗਰਜਣਗੇ ਖੇਤਾਂ ਦੇ ਪੁੱਤ
Next articleਭਾਜਪਾ ਮਹਿਲਾ ਆਗੂਆਂ ਵੱਲੋਂ ਕਿਸਾਨਾਂ ਦੇ ਹੱਕ ’ਚ ਅਸਤੀਫ਼ੇ