ਸ਼ਾਹ, ਡੋਵਾਲ ਤੇ ਰਾਹੁਲ ਵੱਲੋਂ ਸ਼ਰਧਾਂਜਲੀਆਂ ਭੇਟ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਸੀਜੇਆਈ ਐੱਨ.ਵੀ ਰਾਮੰਨਾ ਵੱਲੋਂ ਅੱਜ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਦੇ ਅੰਤਿਮ ਸੰਸਕਾਰ ਮੌਕੇ ਦੋਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਦੌਰਾਨ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ, ਭਾਰਤ ਵਿਚ ਬਰਤਾਨਵੀ ਰਾਜਦੂਤ ਐਲੇਗਜ਼ੈਂਡਰ ਐਲਿਸ, ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ, ਡੀਐੱਮਕੇ ਆਗੂ ਕਨੀਮੋੜੀ, ਹਰਿਆਣਾ ਦੇ ਮੁੱਖ ਮੰਤਰੀ  ਮਨੋਹਰ ਲਾਲ ਖੱਟਰ, ਭਾਜਪਾ ਆਗੂ ਬੈਜਯੰਤ ਜੈ ਪਾਂਡਾ, ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਅਤੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਤੋਂ ਇਲਾਵਾ ਮਲਿਕਾਰਜੁਨ ਖੜਗੇ ਨੇ ਵੀ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

ਅੰਤਿਮ ਸਸਕਾਰ ਵਿਚ ਵੱਖ-ਵੱਖ ਦੇਸ਼ਾਂ ਦੇ ਫ਼ੌਜੀ ਕਮਾਂਡਰ, ਰਾਜਦੂਤ ਅਤੇ ਰੱਖਿਆ ਖੇਤਰ ਨਾਲ ਸਬੰਧਤ ਪ੍ਰਤੀਨਿਧ ਵੀ ਸ਼ਾਮਲ ਹੋਏ। ਇਨ੍ਹਾਂ ਵਿਦੇਸ਼ੀ ਫ਼ੌਜੀ ਕਮਾਂਡਰਾਂ ਵਿਚ ਸ੍ਰੀਲੰਕਾਈ ਫ਼ੌਜ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਸ਼ਵੇਂਦਰ ਸਿਲਵਾ, ਬੰਗਲਾਦੇਸ਼ ਦੇ ਹਥਿਆਰਬੰਦ ਬਲਾਂ ਦੀ ਡਿਵੀਜ਼ਨ ਦੇ ਪ੍ਰਮੁੱਖ ਸਟਾਫ਼ ਅਧਿਕਾਰੀ ਲੈਫ਼ਟੀਨੈਂਟ ਜਨਰਲ ਵਾਕਰ-ਉਜ਼-ਜ਼ਮਨ, ਰੌਇਲ ਭੁਟਾਨ ਆਰਮੀ ਦੇ ਡਿਪਟੀ ਚੀਫ਼ ਅਪ੍ਰੇਸ਼ਨਜ਼ ਅਧਿਕਾਰੀ ਬ੍ਰਿਗੇਡੀਅਰ ਡੌਰਜੀ ਰਿੰਚੈਨ ਅਤੇ ਨੇਪਾਲ ਫ਼ੌਜ ਦੇ ਚੀਫ਼ ਆਫ਼ ਜਨਰਲ ਸਟਾਫ਼ ਲੈਫ਼ਟੀਨੈਂਟ ਜਨਰਲ ਬਾਲ ਕ੍ਰਿਸ਼ਨ ਕਾਰਕੀ ਤੋਂ ਇਲਾਵਾ ਸ੍ਰੀਲੰਕਾ ਦੇ ਸਾਬਕਾ ਸੀਡੀਐੱਸ ਐਡਮਿਰਲ (ਸੇਵਾ ਮੁਕਤ) ਰਵਿੰਦਰ ਚੰਦਰਾਸਿਰੀ ਵਿਜੈਗੁਣਾਰਤਨੇ ਸ਼ਾਮਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੇ ਸ਼ੋਕ ਸੁਨੇਹੇ ਵੀ ਭੇਜੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੀ ਦਿੱਲੀ ਬਾਰਡਰਾਂ ਤੋਂ ਵਾਪਸੀ: ਉਤਸ਼ਾਹ ਤੇ ਭਾਵੁਕਤਾ ਦਾ ਵੇਲਾ
Next articleਅਫ਼ਗਾਨਿਸਤਾਨ ਤੋਂ 104 ਵਿਅਕਤੀਆਂ ਨੂੰ ਲੈ ਕੇ ਭਾਰਤ ਪਹੁੰਚੀ ਵਿਸ਼ੇਸ਼ ਉਡਾਣ