ਅਪੀਲੀ ਅਦਾਲਤ ਨੇ ਆਮਦਨ ਕਰ ਵਿਭਾਗ ਵੱਲੋਂ ਅਦਾਕਾਰ ਸ਼ਾਹਰੁਖ਼ ਖ਼ਾਨ ਦੀ ਮਹਾਰਾਸ਼ਟਰ ਦੇ ਅਲੀਬਾਗ਼ ਸਥਿਤ ਜਾਇਦਾਦ ਨੂੰ ਬੇਨਾਮੀ ਲੈਣ-ਦੇਣ ਦੱਸ ਕੇ ਜ਼ਬਤ ਕਰਨ ਦੇ ਜਾਰੀ ਹੁਕਮਾਂ ਨੂੰ ਵਾਪਸ ਲੈਣ ਲਈ ਕਿਹਾ ਹੈ। ਅਦਾਲਤ ਨੇ ਆਈਟੀ ਵਿਭਾਗ ਦੇ ਉਪਰੋਕਤ ਹੁਕਮਾਂ ਨੂੰ ਆਧਾਰਹੀਣ ਦੱਸਿਆ ਹੈ। ਐਡਜੁਡੀਕੇਟਿੰਗ ਅਥਾਰਿਟੀ ਦੇ ਡਿਵੀਜ਼ਨ ਬੈਂਚ ਵਿੱਚ ਸ਼ਾਮਲ ਡੀ.ਸਿੰਘਾਈ (ਚੇਅਰਪਰਸਨ) ਤੇ ਮੈਂਬਰ (ਕਾਨੂੰਨ) ਤੁਸ਼ਾਰ ਵੀ. ਸ਼ਾਹ ਨੇ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਦੋਸ਼ਾਂ ਤੋਂ ਬਰੀ ਕਰਦਿਆਂ ਕਿਹਾ ਕਿ ਅਲੀਬਾਗ਼ ਸਥਿਤ ਪਿੰਡ ਥਾਲ ਦੀ ਖੇਤੀਯੋਗ ਜ਼ਮੀਨ ਤੇ ਇਸ ’ਤੇ ਬਣੇ ਢਾਂਚੇ ਨੂੰ ਬੇਨਾਮੀ ਜਾਇਦਾਦ ਨਹੀਂ ਮੰਨਿਆ ਜਾ ਸਕਦਾ, ਲਿਹਾਜ਼ਾ ਜਾਂਚ ਅਧਿਕਾਰੀ ਵੱਲੋਂ ਇਸ ਜਾਇਦਾਦ ਨੂੰ ਜ਼ਬਤ ਕੀਤੇ ਜਾਣ ਦੇ ਹੁਕਮਾਂ ਨੂੰ ਮਨਸੂਖ ਕੀਤਾ ਜਾਂਦਾ ਹੈ।