ਸ਼ਾਮਚੁਰਾਸੀ ਹਸਪਤਾਲ ਤੋਂ ਬੈਂਡ ਵਾਜਿਆਂ ਨਾਲ ਨਵ ਜਨਮੀਂ ਬੱਚੀ ਨੂੰ ਲਿਆਂਦਾ ਘਰੇ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) ਲੜਕਾ ਲੜਕੀ ਦੇ ਫਰਕ ਨੂੰ ਮਿਟਾਉਣ ਦੀ ਇਕ ਤਾਜਾ ਮਿਸ਼ਾਲ ਸ਼ਾਮਚੁਰਾਸੀ ਹਸਪਤਾਲ ਵਿਖੇ ਦੇਖਣ ਨੂੰ ਮਿਲੀ। ਜਿੱਥੇ ਤਇਨਾਤ ਡਾ. ਜੇ ਐਸ ਕਲਸੀ ਨੇ ਦੱਸਿਆ ਕਿ ਸੀ ਐਚ ਸੀ ਸ਼ਾਮਚੁਰਾਸੀ ਵਿਖੇ ਰਿਮੀ ਰਾਣੀ ਪੰਡੋਰੀ ਨਿੱਝਰਾਂ ਦੀ ਕੁੱਖ ਤੋਂ ਇਕ ਬੱਚੀ ਨੇ ਜਨਮ ਲਿਆ ਜਿਸ ਨੂੰ ਬੈਂਡ ਵਾਜਿਆਂ ਨਾਲ ਉਕਤ ਪਰਿਵਾਰ ਦੇ ਆਗੂ ਲੜਕੀ ਦੇ ਪਿਤਾ ਵਰਿੰਦਰ ਕੁਮਾਰ ਨੇ ਆਪਣੇ ਘਰੇ ਲਿਆਂਦਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ•ਾਂ ਨੇ ਨਵ ਜਨਮੀ ਲੜਕੀ ਦਾ ਨਾਮ ਮੰਨਤ ਸੰਧੂ ਰੱਖਿਆ ਹੈ। ਉਨ•ਾਂ ਕਿਹਾ ਕਿ ਉਨ•ਾਂ ਨੂੰ ਪ੍ਰਮਾਤਮਾ ਨੇ ਲੜਕੀ ਦੀ ਦਾਤ ਬਖਸ਼ ਕੇ ਵੱਡੀ ਕਿਰਪਾ ਕੀਤੀ ਹੈ। ਇਸ ਮੌਕੇ ਸਹਾਇਕ ਆਸ਼ਾ ਵਰਕਰ ਅਮਰਜੀਤ ਕੌਰ, ਸਟਾਫ ਨਰਸ ਮੋਨੂੰ ਕਈ ਹੋਰ ਹਾਜ਼ਰ ਸਨ।

Previous articleਗੌਰਵ ਸ਼ਾਮਚੁਰਾਸੀ ਨੂੰ ਆਦਮਪੁਰ ਖੇਤਰ ਦਾ ਟਾਈਗਰ ਫੋਰਸ ਨੇ ਕੀਤਾ ਪ੍ਰਧਾਨ ਨਿਯੁਕਤ
Next article‘ਮੇਰੇ ਸਾਹਿਬਾ’ ਨਾਲ ਹਾਜ਼ਰ ਹੋਇਆ ਗਾਇਕ ਬਲਵਿੰਦਰ ਬਿੱਟੂ