ਸ਼ਾਮਚੁਰਾਸੀ ਸੀ ਐਚ ਸੀ ਵਿਖੇ ਡਾ. ਕਲਸੀ ਨੂੰ ‘ਕਰੋਨਾ ਯੋਧੇ’ ਦਾ ਦਿੱਤਾ ਸਨਮਾਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਸ਼ਾਮਚੁਰਾਸੀ ਸੀ ਐਚ ਸੀ ਦੇ ਐਸ ਐਮ ਓ ਡਾ. ਹਰਬੰਸ ਲਾਲ ਅਤੇ ਹੋਰ ਮੈਡੀਕਲ ਅਮਲੇ ਵਲੋਂ ਡਾ. ਜਸਵੀਰ ਸਿੰਘ ਕਲਸੀ ਨੂੰ ਕਰੋਨਾ ਯੋਧੇ’ ਦਾ ਸਨਮਾਨ ਸਰਟੀਫਿਕੇਟ ਦੇ ਕੇ ਸਮੂਹ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਮੈਡੀਕਲ ਅਮਲੇ ਦੀ ਹੋਰ ਟੀਮ ਨੂੰ ਵੀ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਮੈਡੀਕਲ ਸਹੁਲਤਾਂ ਪ੍ਰਦਾਨ ਕਰਵਾਉਣ ਹਿੱਤ ਇਹ ਸਨਮਾਨ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਡਾ. ਹਰਬੰਸ ਲਾਲ ਨੇ ਦੱਸਿਆ ਕਿ ਡਾ. ਜਸਵੀਰ ਸਿੰਘ ਇੰਚਾਰਜ ਸੂਸਾਂ ਸੈਂਟਰ ਦੀ ਟੀਮ ਲਗਾਤਾਰ ਪਿੰਡਾਂ ਵਿਚ ਕਰੋਨਾ ਦਾ ਸਰਵੇ ਕਰ ਰਹੀ ਹੈ। ਇਸ ਮੌਕੇ ਡਾ. ਜੇ ਐਸ ਕਲਸੀ ਨੇ ਸਿਹਤ ਵਿਭਾਗ ਦੇ Àੁੱਚ ਅਧਿਕਾਰੀਆਂ ਅਤੇ ਸ਼ਾਮਚੁਰਾਸੀ ਹਸਪਤਾਲ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਉਨ•ਾਂ ਦਾ ਹੌਂਸਲਾ ਵਧਾ ਰਹੇ ਹਨ।

Previous articleHealthy monsoon, global cues push equity market higher
Next articleਮਾਂ ਅਤੇ ਮਤਰੇਏ ਬਾਪ ਦੇ ਕਤਲ ਦੇ ਦੋਸ਼ਾਂ ਦੀ ਸੁਣਵਾਈ ਬਰਮਿੰਘਮ ਕਰਾਊਨ ਕੋਰਟ ਵਿਚ