ਸ਼ਾਮਚੁਰਾਸੀ ਵਿਖੇ ਵਿਧਾਇਕ ਆਦੀਆ ਨੇ ਸੜਕ ਦਾ ਰੱਖਿਆ ਨੀਂਹ ਪੱਥਰ

ਕੈਪਸ਼ਨ - ਹਲਕਾ ਵਿਧਾਇਕ ਪਵਨ ਆਦੀਆ ਸ਼ਾਮਚੁਰਾਸੀ ਵਿਖੇ ਬਣਨ ਵਾਲੀ ਸੜਕ ਦਾ ਉਦਘਾਟਨ ਕਰਦੇ ਹੋਏ, ਨਾਲ ਹੋਰ ਕਾਂਗਰਸੀ ਆਗੂ। (ਫੋਟੋ: ਚੁੰਬਰ)

ਸ਼ਾਮਚੁਰਾਸੀ, (ਚੁੰਬਰ) – ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਵਲੋਂ ਸ਼ਾਮਚੁਰਾਸੀ ਵਿਖੇ ਕਠਾਰ ਤੋਂ ਹਰਿਆਣਾ ਸੜਕ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਧਾਇਕ ਆਦੀਆ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਹ ਸੜਕ ਨੂੰ ਬਣਾਉਣ ਦੀ ਮੰਗ ਇਲਾਕੇ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਸੀ, ਕਿਉਂਕਿ ਇਸ ਸੜਕ ਇਲਾਕੇ ਦੇ ਸੈਂਕੜੇ ਪਿੰਡਾਂ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਸ਼ਹਿਰਾਂ ਨਾਲ ਜੋੜਨ ਦਾ ਮੁੱਖ ਰੋਲ ਨਿਭਾਉਂਦੀ ਹੈ। ਪੰਜਾਬ ਸਰਕਾਰ ਅਤੇ ਪੀ ਡਬਲਯੂ ਡੀ ਵਿਭਾਗ ਵਲੋਂ ਇਸ ਨੂੰ ਬਣਾਉਣ ਦਾ ਟੀਚਾ ਮਿੱਥਿਆ ਗਿਆ। ਇਸ 22.40 ਕਿਲੋਮੀਟਰ ਸੜਕ ਨੂੰ ਬਣਾਉਨ ਤੇ ਸਰਕਾਰ ਤਕਰੀਬਨ 8 ਕਰੋੜ 22 ਲੱਖ ਰੁਪਿਆ ਖ਼ਰਚ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੰਡਿਆਲਾਂ ਦੀ ਸੜਕ ਅਤੇ ਬੁੱਲ੍ਹੋਵਾਲ ਤੋਂ ਭੋਗਪੁਰ ਦੀ ਸੜਕ ਵੀ ਬਣਾਈ ਜਾਵੇਗੀ।

ਇਸ ਮੌਕੇ ਰਜਿੰਦਰ ਕੁਮਾਰ ਗੋਤਰਾ ਐਗਜੈਕਟਿਵ ਇੰਜੀ., ਰਜਿੰਦਰ ਕੁਮਾਰ ਐਸ ਡੀ ਓ ਪੀ ਡਬਲਯੂ ਡੀ, ਏ ਈ ਰਜਿੰਦਰ ਕੰਵਰ, ਅਸ਼ੋਕ ਕੁਮਾਰ ਏ ਈ, ਨਗਰ ਕੌਂਸਲ ਪ੍ਰਧਾਨ ਭਗਤ ਰਾਮ, ਨਿਰਮਲ ਕੁਮਾਰ ਮੀਤ ਪ੍ਰਧਾਨ, ਪਰਮਜੀਤ ਰਾਜੂ ਜਰਨਲ ਸੈਕਟਰੀ, ਹਰਭਜਨ ਲਾਲ ਭੱਜੀ, ਕੁਲਜੀਤ ਸਿੰਘ ਐਮ ਸੀ, ਬਲਜਿੰਦਰ ਕੌਰ ਐਸ ਸੀ, ਹੀਰਾ ਲਾਲ, ਬਲਵੀਰ ਸਿੰਘ ਫਲੌਰਾ ਐਮ ਸੀ, ਸਰਪੰਚ ਸਤਨਾਮ ਸਿੰਘ ਚੱਕੋਵਾਲ, ਨੀਤੂ ਰਾਣੀ ਉਪ ਚੇਅਰਮੈਨ, ਕੁਲਦੀਪ ਸਿੰਘ ਸਰਪੰਚ, ਅਸ਼ੋਕ ਕੁਮਾਰ ਸਰਪੰਚ ਕਾਣੇ, ਸਰਵਣ ਸਿੰਘ ਸਰਪੰਚ, ਸੁਖਵਿੰਦਰ ਸਿੰਘ ਧਾਮੀ ਸੰਮਤੀ ਮੈਂਬਰ, ਇੰਦਰਪਾਲ ਸਿੰਘ, ਰਾਮ ਮੂਰਤੀ ਸਰਪੰਚ, ਸੁਰਿੰਦਰ ਕੌਰ ਸਰਪੰਚ ਸਹੋਤਾ, ਪ੍ਰਿਤਪਾਲ ਸਿੰਘ, ਲਾਲ ਚੰਦ, ਸੁੱਖਾ ਸਰਪੰਚ ਗਰੋਆ, ਮੁਸਤਫਾ ਖਾਨ ਸੰਮਤੀ ਮੈਂਬਰ ਡਡਿਆਣਾ, ਨਿਰਮਲ ਦੀਪ ਸਿੰਘ ਧਾਮੀ, ਬੂਟਾ ਰਾਮ ਤਲਵੰਡੀ, ਸਵਰਨ ਚੰਦ ਸਰਪੰਚ, ਗੁਰਿੰਦਰ ਸਿੰਘ ਪੰਡੋਰੀ, ਭੂੁਸ਼ਣ ਕੁਮਾਰ ਗੁਪਤਾ, ਜਸਦੀਸ਼ ਖੋਸਲਾ, ਲਾਲ ਚੰਦ ਵਿਰਦੀ ਤੋਂ ਇਲਾਵਾ ਚੌਂਕੀ ਇੰਚਾਰਜ ਏ ਐਸ ਆਈ ਮੋਹਣ ਲਾਲ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

Previous articleਸਚਿੱਤਰ ਅਤੇ ਮਹੱਤਵਪੂਰਨ
Next articleਯੂ.ਕੇ. ਸਰਕਾਰ ਦੇ ਵਾਤਾਵਰਨ ਵਿਭਾਗ ਵਲੋਂ ਚਰਨਕੰਵਲ ਸਿੰਘ ਸੇਖੋਂ ਨੂੰ ਪੁਰਸਕਾਰ