ਸ਼ਾਮਚੁਰਾਸੀ, 12 ਮਈ (ਚੁੰਬਰ) (ਸਮਾਜਵੀਕਲੀ) – ਕਰੋਨਾ ਵਾਇਰਸ ਦੇ ਚੱਲਦਿਆਂ ਵਿਦਿਅਕ ਸਹੂਲਤਾਂ ਨੂੰ ਬੱਚਿਆਂ ਤੱਕ ਪੁੱਖਤਾ ਤਰੀਕੇ ਨਾਲ ਪਹੁੰਚਾਉਣ ਦੀ ਜਿੰਮੇਵਾਰੀ ਲੈਂਦਿਆਂ ਸ਼ਾਮਚੁਰਾਸੀ ਖੇਤਰ ਦੇ ਸਿਰਕੱਢ ਵਿਦਿਅਕ ਅਦਾਰੇ ਸਨ ਵੈਲੀ ਇੰਟਰਨੈਸ਼ਨਲ ਸਕੂਲ ਨੇ ਵਿਦਿਆਰਥੀਆਂ ਦੀ ਤਿੰਨ ਮਹੀਨੇ ਦੀ ਫੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।
ਇਸ ਸਬੰਧੀ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ. ਜਰਨੈਲ ਸਿੰਘ, ਐਮ ਡੀ ਸ਼੍ਰੀਮਤੀ ਜਸਵੀਰ ਕੌਰ ਅਤੇ ਪਿੰ੍ਰ. ਜਸਪਾਲ ਕੌਰ ਨੇ ਦੱਸਿਆ ਕਿ ਸਕੁਲ ਵਿਚ ਪੜਨ ਵਾਲੇ ਬੱਚਿਆਂ ਤੋਂ ਅਪ੍ਰੈਲ, ਮਈ, ਜੂਨ ਤੱਕ ਦੀ ਫੀਸ ਨਹੀਂ ਲਈ ਜਾਵੇਗੀ।
ਉਨਾਂ ਕਿਹਾ ਕਿ ਇਸ ਮਹਾਂਮਾਰੀ ਦੇ ਕਾਰਨ ਸੰਸਾਰ ਭਰ ਵਿਚ ਵੱਡਾ ਜਾਨੀ ਨੁਕਸਾਨ ਹੋਇਆ ਹੈ ਅਤੇ ਲੋਕਾਂ ਦੀ ਅਰਥ ਵਿਵਸਥਾ ਨੂੰ ਬੁਰੀ ਤਰਾਂ ਢਾਹ ਲੱਗੀ ਹੈ। ਉਨਾਂ ਦੇ ਇਸ ਫੈਸਲੇ ਦਾ ਸਮੁੱਚੇ ਖੇਤਰ ਦੇ ਮੋਹਤਵਰ ਆਗੁਆਂ ਅਤੇ ਸਕੂਲ ਵਿਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਨੇ ਦਿਲੀਂ ਧੰਨਵਾਦ ਕੀਤਾ ਹੈ।