ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਸ਼ਾਮਚੁਰਾਸੀ ਵਿਚ ਕਰੋਨਾ ਦੇ ਪ੍ਰਕੋਪ ਦੀ ਚਪੇਟ ਵਿਚ ਆਏ ਚਾਰ ਲੋਕਾਂ ਤੋਂ ਬਾਅਦ ਸਿਹਤ ਅਮਲਾ ਮੁਕੰਮਲ ਤੌਰ ਤੇ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਇਕ ਵਿਸ਼ੇਸ਼ ਸੈਂਪÇਲੰਗ ਟੀਮ ਅਤੇ ਕਰੋਨਾ ਸਰਵੇ ਟੀਮ ਨਾਲ ਡਾ. ਜਸਵੀਰ ਸਿੰਘ ਕਲਸੀ ਦੀ ਅਗਵਾਈ ਹੇਠ ਡੋਰ ਟੂ ਡੋਰ ਪੁੱਜੀ।
ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਜਸਵੀਰ ਕਲਸੀ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਉਕਤ ਟੀਮਾਂ ਸੂਸਾਂ ਸੈਂਟਰ ਅਤੇ ਸ਼ਾਮਚੁਰਾਸੀ ਸੀ ਐਚ ਸੀ ਤਹਿਤ ਕਾਰਜਸ਼ੀਲ ਹਨ। ਜੋ ਘਰ ਘਰ ਲੋਕਾਂ ਨੂੰ ਜਾ ਕੇ ਬਿਮਾਰੀ ਸਬੰਧੀ ਸਾਰੀਆਂ ਹਦਾਇਤਾਂ ਦਿੰਦੇ ਹਨ ਅਤੇ ਜਿੰਨ੍ਹਾਂ ਵਿਅਕਤੀਆਂ ਵਿਚ ਉਕਤ ਮਹਾਂਮਾਰੀ ਦੇ ਕੁਝ ਲਛਣ ਦਿਖਾਈ ਦਿੰਦੇ ਹਨ, ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ।
ਸ਼ਾਮਚੁਰਾਸੀ ਸ਼ਹਿਰ ਵਿਚ ਇਕ ਮੈਡੀਕਲ ਸਟੋਰ ਦੇ ਮਾਲਕ ਅਤੇ ਉਸ ਦੇ ਲੜਕੇ ਤੋਂ ਇਲਾਵਾ ਦੋ ਹੋਰ ਲੋਕਾਂ ਦੀ ਕਰੋਨਾਂ ਪਾਜਿਟਵ ਰਿਪੋਰਟ ਆਉਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ, ਪਰ ਸਿਹਤ ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਸਾਰੇ ਲੋਕ ਦਿੱਤੀਆਂ ਗਈਆਂ ਹਦਾਇਤਾਂ ਪ੍ਰਤੀ ਪੂਰੇ ਸੁਨਿਸਚਿਤ ਹੋਣ ਤਾਂ ਕਿ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ।