ਸ਼ਾਮਚੁਰਾਸੀ ਚ ਭਾਜਪਾਂ ਦੀ ਮੀਟਿੰਗ ਤੋ ਪਹਿਲਾਂ ਹੀ ਕਿਸਾਨਾਂ ਨੇ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਮੀਟਿੰਗ ਰੁਕਵਾਈ

ਫੋਟੋ ਕੈਪਸ਼ਨ ਸ਼ਾਮਚੁਰਾਸੀ ਚ ਰਾਜੇਵਾਲ ਯੂਨੀਅਨ ਹੁਸ਼ਿਆਰਪੁਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਤੇ ਹੋਰ ਕਿਸਾਨ ਭਾਜਪਾ ਦਾ ਵਿਰੋਧ ਕਰਦੇ ਹੋਏ

ਸ਼ਾਮ ਚੁਰਾਸੀ /ਆਦਮਪੁਰ, (ਕੁਲਦੀਪ ਚੁੰਬਰ ) ਸਮਾਜ ਵੀਕਲੀ-  ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਦੇ ਜਿਲ਼ਾ ਪ੍ਰਧਾਨ ਗੁਰਵਿੰਦਰ ਸਿੰਘ ਖੰਗੂੜਾ ਦੀ ਅਗਵਾਈ ਵਿੱਚ ਕਿਸਾਨਾਂ ਅਤੇ ਮਜਦੂਰਾਂ ਦਾ ਭਾਰੀ ਇੱਕਠ ਕੀਤਾ ਗਿਆਂ!ਉਨਾਂ ਨੇ ਦੱਸਿਆਂ ਕਿ ਸਾਨੂੰ ਭਿਣਕ ਲੱਗੀ ਹੈ ਕਿ ਭਾਜਪਾਂ ਦਾ ਕੋਈ ਮੰਡਲ ਪ੍ਰਧਾਨ ਕਸਬਾ ਸ਼ਾਮਚੁਰਾਸੀ ਵਿੱਚ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਆ ਰਿਹਾਂ ਹੈ,ਜਿਸ ਕਾਰਨ ਕਿਸਾਨਾਂ ਦਾ ਵਿਸ਼ਾਲ ਇੱਕਠ ਸ਼ਾਮਚੁਰਾਸੀ ਵਿਖੇ ਇੱਕਤਰ ਹੋਇਆਂ ਤੇ ਕਿਸਾਨਾਂ ਦਾ ਭਾਰੀ ਇੱਕਠ ਦੇਖਦਿਆਂ ਹੀ ਭਾਜਪਾਂ ਦਾ ਮੰਡਲ ਪ੍ਰਧਾਨ ਰਸਤੇ ਵਿੱਚੋ ਹੀ ਤਿੱਤਰ ਵਿੱਤਰ ਹੋ ਗਿਆਂ!

ਰਾਜੇਵਾਲ ਜੱਥੇਬੰਦੀ ਨੇ ਭਾਜਪਾਂ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਮੁਰਦਾਬਾਦ ਦੇ ਨਾਅਰੇਬਾਜੀ ਕੀਤੀ ਤੇ ਉਨਾਂ ਨੇ ਕਿਹਾ ਕਿ ਹਸ਼ਿਆਰਪੁਰ ਵਿੱਚ ਜਿੱਥੇ ਵੀ ਭਾਜਪਾਂ ਦਾ ਕੋਈ ਪ੍ਰੋਗਰਾਮ ਹੋਵੇਗਾ ਉਥੇ ਹੀ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਭਾਜਪਾਂ ਵਾਲਿਆਂ ਨੂੰ ਪੰਜਾਬ ਦੀ ਸ਼ਾਤੀ ਭੰਗ ਕਰਨ ਤੋ ਰੋਕਿਆ ਜਾਵੇ!ਇਸ ਮੌਕੇ ਗੁਰਜਪਾਲ ਸਿੰਘ,ਹਰਦੀਪ ਵਾਹਿਦ,ਰਮਨ ਢਿੱਲ਼ੋ ਵਾਇਸ ਪ੍ਰਧਾਨ,ਬਲਾਕ ਪ੍ਰਧਾਨ ਲਾਲੀ ਧਾਮੀ,ਲਖਵੀਰ ਸਿੰਘ ਵਾਹਿਦ ਸਕੱਤਰ,ਨਰਿੰਦਰ ਵਾਹਿਦ,ਅਰਵਿੰਦਰ ਵਾਹਿਦ,ਰਣਵੀਰ ਢੈਹਾ,ਹੈਪੀ ਬਾਦੋਵਾਲ ਤੋ ਇਲਾਵਾ ਸ਼ਾਮਚੁਰਾਸੀ ਦੇ ਪਿੰਡਾਂ ਦੇ ਕਿਸਾਨਾਂ ਨੇ ਪਹੁਚ ਕੇ ਭਾਜਪਾ ਦਾ ਵਿਰੋਧ ਕੀਤਾ ਤੇ ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਮੀ ਘੜਾਮੇਂ ਵਾਲ਼ਾ ਦਾ ਨਵਾਂ ਗੀਤ ‘ਚੰਗੇ ਵੇਲ਼ੇ’ ਰਿਲੀਜ਼
Next articleਨੇਵੀ ਵਿੱਚ ਅਫਸਰ ਬਣ ਪ੍ਰੀਤਮ ਸਿੰਘ ਨੇ ਮਾਂ ਦੇ ਸੁਪਨੇ ਨੂੰ ਕੀਤਾ ਸਾਕਾਰ