ਸ਼ਾਮਚੁਰਾਸੀ ‘ਚ ਕਰੋਨਾ ਸਰਵੇ ਟੀਮ ਸਰਗਰਮੀ ਨਾਲ ਕਰ ਰਹੀ ਜਾਂਚ

ਸ਼ਾਮਚੁਰਾਸੀ ਵਿਚ ਮੈਡੀਕਲ ਟੀਮ ਡੋਰ ਟੂ ਡੋਰ ਕਰੋਨਾ ਸਰਵੇ ਦੌਰਾਨ।

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) : – ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਭਾਵਿਤ 4,5 ਅਤੇ 6 ਵਾਰਡਾਂ ਦੇ ਘਰਾਂ ਵਿਚ ਕਰੋਨਾ ਦੇ ਪ੍ਰਕੋਪ ਤੇ ਤਿਰਸ਼ੀ ਨਜ਼ਰ ਰੱਖਦਿਆਂ ਕਰੋਨਾ ਸਰਵੇ ਟੀਮ ਸਰਗਰਮੀ ਨਾਲ ਜਾਂਚ ਕਰ ਰਹੀ ਹੈ। ਐਸ ਐਮ ਓ ਹਰਬੰਸ ਲਾਲ ਅਤੇ ਡਾ. ਜਸਵੀਰ ਸਿੰਘ ਕਲਸੀ ਦੀ ਅਗਵਾਈ ਹੇਠ ਸਮੁੱਚੀ ਟੀਮ ਤਨਦੇਹੀ ਨਾਲ ਕਰੋਨਾ ਦੇ ਪ੍ਰਭਾਵਿਤ ਘਰਾਂ ਨਾਲ ਸਬੰਧਿਤ ਲੋਕਾਂ ਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਜਿੱਥੇ ਸਰਕਾਰੀ ਹਦਾਇਤਾਂ ਪ੍ਰਦਾਨ ਕਰ ਰਹੀ ਹੈ, Àੁੱਥੇ ਹੀ ਉਨ•ਾਂ ਦੀ ਮੈਡੀਕਲ ਟੀਮ ਜਾਂਚ ਪ੍ਰਕ੍ਰਿਆ ਨੂੰ ਅੱਗੇ ਤੋਰਦਿਆਂ ਮਰੀਜਾਂ ਦਾ ਨਿਰੀਖਣ ਡੋਰ ਟੂ ਡੋਰ ਜਾ ਕੇ ਕਰ ਰਹੀ  ਹੈ। ਉਕਤ ਟੀਮ ਨੇ ਦੱਸਿਆ ਕਿ ਲੋਕ ਉਨ•ਾਂ ਨੂੰ ਸਹਿਯੋਗ ਕਰ ਰਹੇ ਹਨ ਅਤੇ ਬਿਨਾ ਕਿਸੇ ਝਿਜਕ ਦੇ ਚੈਕਅੱਪ ਕਰਵਾ ਰਹੇ ਹਨ। ਐਸ ਐਮ ਓ ਹਰਬੰਸ ਲਾਲ ਨੇ ਕਰੋਨਾ ਦੀ ਟੈਸਟਿੰਗ ਲਈ ਹਸਪਤਾਲ ਵਿਖੇ ਵੀ ਟੀਮ ਕਾਰਜਸ਼ੀਲ ਹੈ। ਜਿੱਥੇ ਸਮੁੱਚੇ ਸ਼ਹਿਰ ਵਾਸੀ ਆਪਣਾ ਕਰੋਨਾ ਟੈਸਟ ਕਰਵਾ ਸਕਦੇ ਹਨ।

Previous article‘ਲਲਕਾਰੇ’ ਟਰੈਕ ਲੈ ਕੇ ਹਾਜ਼ਰ ਹੋਈ ਗਾਇਕਾ ਹਰਪ੍ਰੀਤ ਮਾਨ
Next articleਸੱਚਖੰਡ ਬੱਲਾਂ ਦੇ ਮਹਾਪੁਰਸ਼ ਡੇਰਾ ਤਾਰਾਗੜ• ਵਿਖੇ ਸ਼ਰਧਾਂਜਲੀ ਦੇਣ ਪੁੱਜੇ