ਸ਼ਾਮਚੁਰਾਸੀ ਅਤੇ ਪਿੰਡ ਹੇਜਮਾਂ ‘ਚ ਕੀਤਾ ਕਰੋਨਾ ਸਰਵੇ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ): ਕਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨ ਪੁਰ ਦਿਨ ਵਧਦਾ ਜਾਣ ਕਰਕੇ ਮੈਡੀਕਲ ਅਮਲਾ ਇਸ ਤੇ ਕੜੀ ਨਜਰ ਰੱਖ ਰੱਖਦਿਆਂ ਕਰੋਨਾ ਸਰਵੇ ਪਿੰਡ ਪਿੰਡ ਕਰ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਜੇ ਐਸ ਕਲਸ ਮਿੰਨੀ ਸੀ ਐਚ ਸੀ ਸੂਸਾਂ ਨੇ ਦੱਸਿਆ ਕਿ ਅੱਜ ਸ਼ਾਮਚੁਰਾਸੀ ਵਿਖੇ ਵਾਰਡ ਨੰਬਰ 4 ਅਤੇ 5 ਵਿਚ 116 ਘਰਾਂ ਦੇ 524 ਮੈਂਬਰਾਂ ਦਾ ਕਰੋਨਾ ਚੈਕਅੱਪ ਕੀਤਾ ਗਿਆ।

ਜਿੰਨ•ਾਂ ਤੋਂ ਮੁੱਢਲੀ ਜਾਣਕਾਰੀ ਲੈਂਦਿਆਂ ਉਨ•ਾਂ ਵਿਚ ਕਰੋਨਾ ਦੇ ਲੱਛਣਾਂ ਦੀ ਜਾਂਚ ਕੀਤੀ ਗਈ। ਇਸ ਤਹਿਤ ਉਨ•ਾਂ ਦੱਸਿਆ ਕਿ ਹੁਣ ਤੱਕ ਸ਼ਾਮਚੁਰਾਸੀ ਸਿਟੀ ਵਿਚ 7 ਕਰੋਨਾ ਪਾਜਿਟਵ ਮਰੀਜ ਆਏ ਹਨ। ਇਸ ਤੋਂ ਇਲਾਵਾ ਉਨ•ਾਂ ਦੱਸਿਆ ਕਿ ਹੇਜਮਾਂ ਅਤੇ ਕਸਬਾ ਪਿੰਡਾਂ ਵਿਚ ਵੀ ਵੱਖ-ਵੱਖ ਮੈਡੀਕਲ ਟੀਮਾਂ ਨੇ ਡਾ. ਕਲਸੀ ਦੀ ਅਗਵਾਈ ਹੇਠ ਕਰੋਨਾ ਸਰਵੇ ਕੀਤਾ। ਜ਼ਿਕਰਯੋਗ ਹੈ ਕਿ ਇੰਨ•ਾਂ ਪਿੰਡਾਂ ਵਿਚ ਵੀ ਕੁਝ ਸਮਾਂ ਪਹਿਲਾਂ ਤਿੰਨ ਮੌਤਾਂ ਕਰੋਨਾ ਕਾਰਨ ਹੋ ਚੁੱਕੀਆਂ ਹਨ। ਡਾ. ਕਲਸੀ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਨੂੰ ਉਹ ਧਿਆਨ ਵਿਚ ਰੱਖਣ ਕਰੋਨਾ ਨੂੰ ਫੈਲਣ ਤੋਂ ਰੋਕਣ ਵਿਚ ਆਪਣਾ ਸਹਿਯੋਗ ਕਰਨ।

Previous articleਹੁਸ਼ਿਆਰਪੁਰ ਜਿਲੇ ਵਿੱਚ 45 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 899
Next articleRBI releases framework for umbrella retail payments entities