ਰੇਲ ਮੰਤਰੀ ਪਿਯੂਸ਼ ਗੋਇਲ ਨੇ ਅੱਜ ਕਿਹਾ ਕਿ ਪ੍ਰਾਈਵੇਟ ਸੁਰੱਖਿਆ ਕਰਮੀਆਂ ਨੂੰ ਸਿਖਲਾਈ ਲਈ ਆਰਐੱਸਐੱਸ ਦੀਆਂ ਸ਼ਾਖਾਵਾਂ ’ਚ ਭੇਜਣ ਨਾਲ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਮਰੱਥਾ ’ਚ ਵਾਧਾ ਹੋਵੇਗਾ। ਅੱਜ ਇੱਥੇ ‘ਪ੍ਰਾਈਵੇਟ ਸਕਿਉਰਿਟੀ ਇੰਡਸਟਰੀ ਕਾਨਕਲੇਵ-2019’ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਪਰੈਲ-ਮਈ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਲੱਖਾਂ ਲੋਕ ਦੇਸ਼ ਦੇ ਚੌਕੀਕਾਰ (ਰੱਖਿਅਕ) ਬਣੇ ਅਤੇ ਪਹਿਲੀ ਵਾਰ ਹਥਿਆਰਬੰਦ ਦਸਤਿਆਂ ਤੇ ਪੁਲੀਸ ਦਾ ਮਾਣ ਨਿੱਜੀ ਸੁਰੱਖਿਆ ਕਰਮੀਆਂ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਵੱਡੇ ਪੱਧਰ ’ਤੇ ਸਿਖਲਾਈ ਲੈਣ ਲਈ ਉਤਸ਼ਾਹਿਤ ਕਰਦਾ ਹਾਂ। ਆਰਐੱਸਐੱਸ ਦੀਆਂ ਸ਼ਾਖਾਵਾਂ ’ਚ ਜੋ ਅਸੀਂ ਸਿਖਲਾਈ ਲੈਂਦੇ ਹਾਂ ਉਹ ਇਨ੍ਹਾਂ ਸਕਿਉਰਿਟੀ ਗਾਰਡਾਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਤੋਂ ਬਹੁਤ ਚੰਗੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਲੋਕਾਂ ਨੂੰ ਸ਼ਾਖਾ ’ਚ ਭੇਜਿਆ ਜਾਵੇ ਪਰ ਇਹ ਕੋਈ ਬੁਰੀ ਗੱਲ ਵੀ ਨਹੀਂ ਹੈ ਕਿਉਂਕਿ ਉਹ ਉੱਥੋਂ ਕੁਝ ਸਿੱਖਣਗੇ ਹੀ।’ ਉਨ੍ਹਾਂ ਕਿਹਾ, ‘ਆਰਐੱਸਐੱਸ ਦੀ ਸ਼ਾਖਾ ’ਚ ਸਿਖਲਾਈ ਲੈਣ ਨਾਲ ਪ੍ਰਾਈਵੇਟ ਸੁਰੱਖਿਆ ਕਰਮੀ ਮਾਨਸਿਕ ਤੇ ਸਰੀਰਕ ਦੋਵੇਂ ਤਰ੍ਹਾਂ ਤੰਦਰੁਸਤ ਹੋਣਗੇ।
INDIA ਸ਼ਾਖਾ ਦੀ ਸਿਖਲਾਈ ਨਿੱਜੀ ਸੁਰੱਖਿਆ ਕਰਮੀਆਂ ਲਈ ਲਾਹੇਵੰਦ: ਗੋਇਲ