ਮੋਗਾ (ਸਮਾਜ ਵੀਕਲੀ) ਆਪਣੀਆਂ ਲਿਖਤਾਂ ਰਾਹੀਂ ਲੋਕਾਂ ਦੇ ਦਰਦਾਂ ਦੀ ਬਾਤ ਪਾਉਣ ਵਾਲੇ ਸ਼ਾਇਰ ਮਹਿੰਦਰ ਸਾਥੀ ਦੀ ਅੱਜ ਕਰੋਨਾ ਕਾਰਨ ਮੌਤ ਹੋ ਗਈ। ਉਸ ਨੇ ਗੁਰਦੇਵ ਹਸਪਤਾਲ ਨੂਰਪੁਰ ਬੇਦੀ ’ਚ ਆਖਰੀ ਸਾਹ ਲਏ। ਮੋਗਾ ਵਿੱਚ ਪੱਟੀਵਾਲੀ ਗਲੀ (ਗੋਬਿੰਦ ਨਗਰ) ਦੇ ਖਸਤਾਹਾਲ ਮਕਾਨ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੇ ਮਹਿੰਦਰ ਸਾਥੀ ਨੇ ਸਾਰੀ ਉਮਰ ਸਰਕਾਰੀ ਸਨਮਾਨਾਂ ਦੀ ਝਾਕ ਨਹੀਂ ਰੱਖੀ। ਉਸ ਨੇ ਹਮੇਸ਼ਾ ਗਰੀਬਾਂ ਅਤੇ ਮਜ਼ੂਦਰਾਂ ਨਾਲ ਖੜ੍ਹੇ ਹੋਣ ਨੂੰ ਪਹਿਲ ਦਿੱਤੀ।
ਉਸ ਦੀ ਪਤਨੀ ਰਾਮ ਦੁਲਾਰੀ ਵੀ ਹਸਪਤਾਲ ਜ਼ੇਰੇ ਇਲਾਜ ਹੈ। ਇਸ ਦੌਰਾਨ ਲੋਕ ਸਾਹਿਤ ਅਕਾਦਮੀ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ, ਪ੍ਰਧਾਨ ਬਲਦੇਵ ਸਿੰਘ ਸੜਕਨਾਮਾ, ਲੋਕ ਸੰਗਰਾਮ ਮੰਚ ਦੇ ਸੂਬਾਈ ਪ੍ਰਧਾਨ ਤਾਰਾ ਸਿੰਘ ਮੋਗਾ, ਬੂਟਾ ਗੁਲਾਮੀਵਾਲਾ, ਅਮਰ ਸੂਫੀ, ਲਿਖਾਰੀ ਸਭਾ ਦੇ ਪ੍ਰਧਾਨ ਪ੍ਰੋ. ਸੁਰਜੀਤ ਕਾਉਂਕੇ ਤੇ ਜੰਗੀਰ ਸਿੰਘ ਖੋਖਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly