ਫੋਟੋ :- ਮੰਡਲ ਪ੍ਰਧਾਨ ਅਸ਼ੋਕ ਸੰਧੂ ਨਾਲ ਮੰਡਲ ਦੇ ਪ੍ਰਮੁੱਖ ਅਹੁਦੇਦਾਰ ਸ਼ਰਧਾਂਜਲੀ ਦਿੰਦੇ ਹੋਏ
*ਮੰਡਲ ਨੇ ਮੰਗੀ ਰਾਸ਼ਟਰ ਦੀ ਖ਼ੈਰ, ਸ਼ਹੀਦਾਂ ਨੂੰ ਦਿੱਤੀ ਸੱਚੀ ਸੁੱਚੀ ਸ਼ਰਧਾਂਜਲੀ*
ਨੂਰਮਹਿਲ – (ਹਰਜਿੰਦਰ ਛਾਬੜਾ) ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਇੱਕ ਵਿਸ਼ੇਸ਼ ਮੀਟਿੰਗ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਸੰਬੰਧੀ ਮੰਡਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਦੀ ਪ੍ਰਧਾਨਗੀ ਹੇਠ ਸੀਤਾ ਰਾਮ ਮੰਦਿਰ ਨੂਰਮਹਿਲ ਵਿਖੇ ਹੋਈ। ਮੰਡਲ ਦੇ ਸਮੂਹ ਮੈਂਬਰਾਂ ਨੇ ਮੋਮਬੱਤੀਆਂ ਜਗਾਕੇ ਜਿੱਥੇ 40 ਤੋਂ ਵੱਧ ਸ਼ਹੀਦ ਹੋਏ ਜਵਾਨਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਦਿੱਤੀ ਉੱਥੇ ਇਸ ਕਾਇਰਾਨਾ ਭਰੇ ਹਮਲੇ ਵਿੱਚ ਜ਼ਖਮੀ ਹੋਏ ਜਵਾਨਾਂ ਦੀ ਸਿਹਤਯਾਬੀ ਲਈ ਈਸ਼ਵਰ ਦੇ ਸ਼੍ਰੀ ਚਰਨਾਂ ਵਿੱਚ ਪ੍ਰਾਰਥਨਾ ਕਰਦੇ ਹੋਏ ਰਾਸ਼ਟਰ ਦੀ ਖੈਰੀਅਤ ਵੀ ਮੰਗੀ। ਮੰਡਲ ਪ੍ਰਧਾਨ ਅਸ਼ੋਕ ਸੰਧੂ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਮੈਹਨ ਗੋਗਾ, ਜਨਰਲ ਸਕੱਤਰ ਸ਼ਰਨਜੀਤ ਬਿੱਲਾ, ਸਕੱਤਰ ਸ਼੍ਰੀਮਤੀ ਬਬਿਤਾ ਸੰਧੂ, ਪ੍ਰੈਸ ਸਕੱਤਰ ਅਨਿਲ ਸ਼ਰਮਾ ਨੇ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਕਿ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰੁਪਏ ਅਤੇ ਇੱਕ-ਇੱਕ ਨੌਕਰੀ ਲਾਜ਼ਮੀ ਤੌਰ ਤੇ ਦਿੱਤੀ ਜਾਵੇ, ਇਹ ਇੱਕ ਸ਼ਹੀਦ ਪ੍ਰੀਵਾਰ ਲਈ ਭਾਰਤ ਸਰਕਾਰ ਵਲੋਂ ਸਨਮਾਨ ਭਰੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਮੰਡਲ ਦੇ ਵਿਸ਼ੇਸ਼ ਸਲਾਹਕਾਰ ਓਮ ਪ੍ਰਕਾਸ਼ ਜੰਡੂ, ਸੁਭਾਸ਼ ਢੰਡ, ਕੋ-ਆਰਡੀਨੇਟਰ ਦਿਨਕਰ ਸੰਧੂ, ਮੈਂਬਰ ਵਰੁਣ ਤਿਵਾੜੀ, ਕਪਿਲ ਧੰਮੀ, ਵਰਿੰਦਰ ਕੋਹਲੀ ਅਤੇ ਹੋਰ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਿਹਾ ਇਹ ਹਮਲਾ ਭਾਰਤ ਦੇਸ਼ ਦੀ ਆਤਮਾ ਤੇ ਧੋਖੇ ਨਾਲ ਕੀਤਾ ਹੋਇਆ ਹਮਲਾ ਹੈ ਜਿਸ ਨੂੰ ਲੈਕੇ ਇਕੱਲਾ ਭਾਰਤ ਹੀ ਬਲਕਿ ਸਾਰੀ ਦੁਨੀਆਂ ਸ਼ਰਧਾਂਜਲੀਆਂ, ਨਿੰਦਾ ਅਤੇ ਰੋਸ ਮੁਜ਼ਾਹਰੇ ਕਰ ਕਰਕੇ ਭਾਰਤ ਸਰਕਾਰ ਤੋਂ ਇੱਕੋ ਹੀ ਮੰਗ ਕਰ ਰਹੇ ਹਨ ਕਿ ਦੁਸ਼ਮਣ ਨਾਲ ਹੁਣ ਵਾਰਤਾਲਾਪ ਦਾ ਸਮਾਂ ਨਹੀਂ ਬਲਕਿ ਦੁਸ਼ਮਣ ਵੱਲ ਮਿਜ਼ਾਇਲਾਂ ਦਾਗ ਕੇ ਇਸ ਘਿਨਾਉਣੀ ਹਰਕਤ ਦਾ ਬਦਲਾ ਲੈਣ ਦਾ ਉਚਿੱਤ ਸਮਾਂ ਹੈ ਤਾਹੀਂਓ ਹੀ ਇਹੋ ਜਿਹੇ ਹਮਲੇ ਹੋਣੇ ਬੰਦ ਹੋ ਸਕਣਗੇ।