ਯੂਨਿਟ 235 ਇੰਜੀਨੀਅਰ ਸਮੇਤ ਅਹਿਮ ਸ਼ਖਸੀਅਤਾਂ ਵੱਲੋਂ ਸ਼ਹੀਦ ਨੂੰ ਸਰਧਾਂਜਲੀਆਂ ਭੇਂਟ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਲਾਂਸ ਨਾਇਕ ਸ਼ਹੀਦ ਪਰਮਜੀਤ ਸਿੰਘ ਸੈਨਾ ਮੈਡਲ ਪਰਮਜੀਤ ਸਿੰਘ ਦੀ ਸਾਲਾਨਾ 19ਵੀਂ ਬਰਸੀ ਪਿੰਡ ਸਰਖਪੁਰ ਵਿਖੇ ਸ਼ਹੀਦ ਦੀ ਸਮਾਰਕ ਤੇ ਬੜੀ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵੱਖ ਵੱਖ ਸ਼ਖਸ਼ੀਅਤਾਂ ਜਿਨਾਂ ਵਿੱਚ ਸ਼ਹੀਦ ਪਰਮਜੀਤ ਸਿੰਘ ਸੈਨਾਂ ਮੈਡਲ ਦੇ ਸਾਥੀ ਯੂਨਿਟ 235 ਇੰਜੀਨੀਅਰ ਤੋਂ ਪਰਮਜੀਤ ਸਿੰਘ, ਸੂਬੇਦਾਰ ਗੁਰਵੇਲ, ਕੈਪਟਨ ਚੰਚਲ ਸਿੰਘ ਕੌੜਾ, ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਡਾ ਸੁਰਿੰਦਰ ਸਿੰਘ ਔਜਲਾ ਯੂ.ਕੇ, ਭਾਰਤੀ ਕਿਸਾਨ ਯੂਨੀਅਨ ਦੇ ਕਰਮ ਸਿੰਘ ਢਿਲਵਾਂ, ਸੁਰਜੀਤ ਸਿੰਘ ਕੋਮਲ, ਸ਼ਹੀਦ ਦੇ ਪਿਤਾ ਮਹਿੰਦਰ ਸਿੰਘ, ਬੇਟੇ ਹੀਰਾ ਸਿੰਘ ਆਦਿ ਨੇ ਸ਼ਹੀਦ ਦੀ ਸਮ੍ਰਾਰਕ ਤੇ ਸਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ਼ਰਧਾਂਜਾਂਲੀ ਸਮਾਗਮ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕਰਮ ਸਿੰਘ ਢਿਲਵਾਂ, ਕਸ਼ਿਅਪ ਨੋਜਵਾਨ ਧਾਰਮਿਕ ਸਭਾ ਦੇ ਪ੍ਰਧਾਨ ਪਵਨ ਕੁਮਾਰ ਭੋਡੀ, ਆਦਿ ਨੇ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਪ੍ਰਸਿੱਧ ਕਵੀਸ਼ਰ ਸੁਰਜੀਤ ਸਿੰਘ ਕੋਮਲ ਦੇ ਕਵੀਸ਼ਰੀ ਜਥੇ ਨੇ ਸ਼ਹੀਦੀ ਇਤਿਹਾਸ ਸੁਣਾ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼ਹੀਦ ਦੇ ਪਿਤਾ ਮਹਿੰਦਰ ਸਿੰਘ ਸੁਰਖਪੁਰ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਪਹੁੰਚੀਆਂ ਸਾਰੀਆਂ ਹੀ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੈ ਜਵਾਨ ਸੁਸਾਇਟੀ ਕਪੂਰਥਲਾ ਤੋਂ ਪ੍ਰੋਫੈਸਰ ਅਨੁਰਾਗ ਕੁਮਾਰ, ਰਮਨ ਕੁਮਾਰ ਭਾਰਦਵਾਜ, ਸਰਪੰਚ ਮੇਜਰ ਸਿੰਘ ਸੁਰਖਪੁਰ, ਸਰਵਣ ਸਿੰਘ ਔਜਲਾ, ਸੁਰਿੰਦਰ ਸਿੰਘ ਔਜਲਾ, ਕਰਮ ਸਿੰਘ, ਵਿਜੇ ਕੁਮਾਰ, ਕੇਤਨ ਸ਼ਰਮਾਂ, ਸੰਤੋਖ ਸਿੰਘ, ਸੁਖਦੇਵ ਸਿੰਘ, ਕੈਪਟਨ ਚੰਚਲ ਸਿੰਘ ਕੌੜਾ, ਕੰਵਲਪ੍ਰੀਤ ਸਿੰਘ ਕੌੜਾ, ਮਾਤਾ ਸੁਰਿੰਦਰ ਕੌਰ, ਪਤਨੀ ਬਲਵਿੰਦਰ ਕੌਰ, ਪੁੱਤਰ ਹੀਰਾ ਸਿੰਘ, ਬੇਟੀ ਲਵਪ੍ਰੀਤ ਕੌਰ, ਨਸ਼ੱਤਰ ਸਿੰਘ, ਗੁਰਦੇਵ ਸਿੰਘ, ਤਰਨਜੀਤ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।