ਸ਼ਹੀਦ ਬਾਬਾ ਦਲ ਸਿੰਘ ਜੀ ਦੀ ਯਾਦ ਵਿੱਚ 29 ਵਾਂ ਸਾਲਾਨਾ ਦੋ ਰੋਜਾ ਕਬੱਡੀ ਟੂਰਨਾਮੈਂਟ ਅੱਜ ਤੋਂ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਨੇੜਲੇ ਪਿੰਡ   ਬਿਹਾਰੀਪੁਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗ੍ਰਾਮ ਪੰਚਾਇਤ ਗੁਰਦੁਆਰਾ ਸ਼ਹੀਦ ਬਾਬਾ ਦਲ ਸਿੰਘ ਪ੍ਰਬੰਧਕ ਕਮੇਟੀ ਸਪੋਰਟਸ ਕਲੱਬ ਪਰਵਾਸੀ ਭਾਰਤੀ ਪਿੰਡ ਨਿਵਾਸੀ ਅਤੇ ਨਗਰ ਟੂਰਨਾਂਮੈਂਟ ਕਮੇਟੀ ਬਿਹਾਰੀਪੁਰ ਵੱਲੋਂ   ਸਾਂਝੇ   ਤੌਰ ਤੇ ਦੋ ਰੋਜ਼ਾ 29 ਵਾਂ ਸਾਲਾਨਾ ਕਬੱਡੀ ਟੂਰਨਾਮੈਂਟ 14 ਅਤੇ 15 ਦਸੰਬਰ(ਅੱਜ ਤੇ ਕੱਲ੍ਹ)   ਸ਼ਹੀਦ ਬਾਬਾ ਦਲ ਸਿੰਘ ਸਟੇਡੀਅਮ ਬਿਹਾਰੀਪੁਰ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ   ਦਰਸ਼ਨ ਸਿੰਘ ਅਤੇ ਪਰਗਟ ਸਿੰਘ ਬਿਹਾਰੀਪੁਰ ਨੇ ਦੱਸਿਆ ਕਿ   ਅੱਜ 14 ਦਸੰਬਰ ਤੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਤੇ ਗ੍ਰਾਮ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ ।  ਜਦ ਕਿ 15 ਦਸੰਬਰ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਰਾਣਾ ਗੁਰਜੀਤ ਸਿੰਘ ਹਲਕਾ ਵਿਧਾਇਕ ਕਪੂਰਥਲਾ ਵੱਲੋਂ ਕੀਤੀ ਜਾਵੇਗੀ ।

ਇਸ ਦੌਰਾਨ ਸਰਪੰਚ ਦਰਸ਼ਨ ਸਿੰਘ ਅਤੇ ਪਰਗਨ ਸਿੰਘ ਬਿਹਾਰੀਪੁਰ ਨੇ ਦੱਸਿਆ ਕਿ ਸ਼ਹੀਦ ਬਾਬਾ ਦਲ ਸਿੰਘ ਦੀ ਯਾਦ ਵਿਚ 16 ਦਸੰਬਰ ਤੋਂ 18 ਦਸੰਬਰ ਤੱਕ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।  ਜਿਸ ਵਿੱਚ ਕਥਾਵਾਚਕ ਕੀਰਤਨੀ ਜਥੇ ਅਤੇ ਸੰਤ ਬਾਬਾ ਗੁਰਮੇਜ ਸਿੰਘ ਬਿੱਲੀ ਵੜੈਚ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨਿਹਾਲ ਕਰਨਗੇ ।

Previous articleਲਓ ਜੀ ਨੀਹ ਪੱਥਰ ਰੱਖ ਦਿੱਤਾ
Next articleਨਵੀਂ ਸੰਸਦ ਦਾ ਨੀਂਹ ਪੱਥਰ