- ਸਾਨੂੰ ਸ਼ਹੀਦਾਂ ਦੀ ਬੇਮਿਸਾਲ ਸ਼ਹਾਦਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ- ਪ੍ਰੋ: ਚਰਨ ਸਿੰਘ
ਹੁਸੈਨਪੁਰ 29 ਜੁਲਾਈ (ਕੌੜਾ ) (ਸਮਾਜ ਵੀਕਲੀ): – ਮਹਾਨ ਸ਼ਹੀਦ ਊਧਮ ਸਿੰਘ ਜੀ ਦੇ 80 ਵੇਂ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀ ਸਮਾਗਮ ਕਰਨ ਵਾਸਤੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਚਰਨ ਸਿੰਘ ਨੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਉਹਨਾਂ ਦੱਸਿਆਂ ਕਿ ਸ਼ਰਧਾਂਜਲੀ ਸਮਾਗਮ ਹਰ ਸਾਲ ਦੀ ਤਰ੍ਹਾਂ ਸਹਿਤ ਸਭਾ ਸੁਲਤਾਨਪੁਰ ਲੋਧੀ, ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਵਰਕਿੰਗ ਜਰਨਲਿਸਟ ਯੂਨੀਅਨ ਸੁਲਤਾਨਪੁਰ ਲੋਧੀ ਅਤੇ ਹੋਰ ਸਵੈਸੇਵੀ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਵੇਰੇ 9 ਵਜੇ ਮਨਾਇਆ ਜਾਵੇਗਾ। ਸਭ ਰਾਜਸੀ ਪਾਰਟੀਆਂ ਨੂੰ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਂਟ ਕਰਨ ਲਈ ਸੱਦਾ ਦਿੱਤਾ ਗਿਆ ਇਸ ਮੌਕੇ ਪ੍ਰੌਫੈਸਰ ਚਰਨ ਸਿੰਘ ਨੇ ਕਿਹਾ ਕਿ ਅਜੋਕੇ ਰਾਜਨੀਤਕ ਤੇ ਸਮਾਜਕ ਸੰਕਟ ਮਈ ਸਥਿਤੀਆਂ ਦੌਰਾਨ ਸ਼ਹੀਦਾਂ ਦੀ ਬੇਮਿਸਾਲ ਕੁਰਬਾਨੀ ਤੇ ਉਹਨਾਂ ਦੇ ਸ਼ਹਾਦਤ ਦੇ ਉਦੇਸ਼ਾਂ ਤੋਂ ਪ੍ਰੈਰਨਾ ਲੈਣ ਦੀ ਪਹਿਲਾਂ ਤੋਂ ਵੀ ਵੱਧ ਲੋੜ ਹੈ।
ਪਰ ਕੋਵਿਡ-19 ਦੇ ਕਾਰਨ ਸਮਾਜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਰੀਰਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਸ਼ਿੰਗਾਰਾ ਸਿੰਘ ਸੈਕਟਰੀ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਤਰੁਣ ਕੰਬੋਜ਼ ਸੈਕਟਰੀ ਬਾਰ ਐਸੋਸੀਏਸ਼ਨ, ਐਡਵੋਕੇਟ ਜਸਪਾਲ ਸਿੰਘ, ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈਸ ਕਲੱਬ ਅਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਜਰਨੈਲ ਸਿੰਘ ਚੰਦੀ ਸ਼ਾਲਾਪੁਰ ਬੇਟ, ਹਰਬੰਸ ਸਿੰਘ ਅਣਖੀ, ਮਾਸਟਰ ਚਰਨ ਸਿੰਘ ਸੈਕਟਰੀ ਸੀ.ਪੀ.ਆਈ; ਸੁਰਿੰਦਰ ਸਿੰਘ ਬੱਬੂ ਪ੍ਰਧਾਨ ਪ੍ਰੈਸ ਕਲੱਬ, ਬਲਵਿੰਦਰ ਸਿੰਘ ਧਾਲੀਵਾਲ ਸੰਚਾਲਕ ਅਵਤਾਰ ਰੇਡੀਓ ਆਦਿ ਹਾਜ਼ਰ ਸਨ।