ਨੂਰਮਹਿਲ (ਸਮਾਜ ਵੀਕਲੀ) – ਰਮਹਿਲ ਸ਼ਹਿਰ ਦੇ ਪ੍ਰਮੁੱਖ ਦੁਆਰ ਜਲੰਧਰੀ ਚੁੰਗੀ ਨੂਰਮਹਿਲ ਵਿਖੇ ਐਨ.ਆਰ.ਆਈ. ਸ. ਅਮਰੀਕ ਸਿੰਘ ਉੱਪਲ ਯੂ.ਐਸ.ਏ. ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਉੱਪਲ ਨੇ ਨੂਰਮਹਿਲ ਸ਼ਹਿਰ ਦੀ ਖੂਬਸੂਰਤੀ ਅਤੇ ਨਵੇਂ ਸਾਲ “ਟਵੰਟੀ-ਟਵੰਟੀ” ਦੀ ਆਮਦ ਦੀ ਖੁਸ਼ੀ ਵਿੱਚ ਵਾਤਾਵਰਣ ਦੀ ਸ਼ੁੱਧੀ ਲਈ “ਅਸ਼ੋਕਾ ਟ੍ਰੀਜ਼” ਸਮੇਤ ਹੋਰ ਕਈ ਪ੍ਰਕਾਰ ਦੇ ਬੂਟੇ ਲਗਾਏ। ਐਨ.ਆਰ.ਆਈ ਸ. ਅਮਰੀਕ ਸਿੰਘ ਉੱਪਲ ਅਤੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਕਿ ਜੇਕਰ ਅਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਉੱਜਵਲ ਬਣਾਉਣਾ ਚਾਹੁੰਦੇ ਹਾਂ ਤਾਂ ਹਰ ਇੱਕ ਇਨਸਾਨ ਨੂੰ ਬਿਨਾਂ ਕਿਸੇ ਦੇਰੀ ਕੀਤਿਆਂ ਬੂਟੇ ਲਾਉਣੇ ਅਤੇ ਪਾਲਣੇ ਚਾਹੀਦੇ ਹਨ। ਆਪਣੇ ਪਿੰਡ ਅਤੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਿੱਚ ਆਪਣੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇਸ ਮੈਕੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਅਸ਼ੋਕ ਸੰਧੂ, ਮੀਤ ਪ੍ਰਧਾਨ ਹਰੀਸ਼ ਮੈਹਨ, ਵਿਸ਼ੇਸ਼ ਸਕੱਤਰ ਬਬਿਤਾ ਸੰਧੂ, ਕੈਸ਼ੀਅਰ ਰਾਮ ਮੂਰਤੀ ਜਗਪਾਲ, ਪੀ.ਅਰ.ਓ ਅਮਨ ਕੁਮਾਰ, ਕੋਆਰਡੀਨੇਟਰ ਦਿਨਕਰ ਸੰਧੂ, ਗੁਰਵਿੰਦਰ ਸੋਖਲ, ਆਂਚਲ ਸੰਧੂ ਸੋਖਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੰਸ ਰਾਜ ਸਿੱਧੂ, ਮੀਤ ਪ੍ਰਧਾਨ ਦੇਵ ਰਾਜ ਸੁਮਨ, ਕੌਂਸਲਰ ਪ੍ਰੇਮ ਬੱਤਰਾ, ਤਲਵਣ ਤੋਂ ਅਜਮੇਰ ਜੌਹਲ, ਗੁਰਛਾਇਆ ਸੋਖਲ ਇਸ ਸ਼ੁਭ ਕਾਰਜ ਵਿੱਚ ਆਪਣੀ ਸ਼ਮੂਲੀਅਤ ਕੀਤੀ।
(ਹਰਜਿੰਦਰ ਛਾਬੜਾ)ਪਤਰਕਾਰ 9592282333