(ਸਮਾਜ ਵੀਕਲੀ)
ਸ਼ਹਿਰ ਖਾਲ਼ੀ ਹੋ ਰਹੇ ਨੇ….
ਆਪਸੀ ਭਾਈਚਾਰਾ ਕਿੱਥੇ ਨਜ਼ਰ ਨਹੀਂ ਆਉਦਾ ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਭੁੱਲ ਬੈਠੇ ਨੇ ਅੱਜ – ਕੱਲ ਲੋਕ ਨਵੇਂ ਯੁਗ ਵਿਚ ,
ਚੰਗੀਆਂ ਕਦਰਾਂ – ਕੀਮਤਾਂ ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਆਪਣੇ ਸਵਾਰਥਾਂ ਪਿੱਛੇ ਲੱਗੀ ਹੈ ਸਾਰੀ ਦੁਨੀਆਂ ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਜਿੱਥੇ ਵਿਸ਼ਵਾਸ ਨਾਂ – ਮਾਤਰ ,
ਪਿਆਰ ਤਾਂ ਸਿਰਫ਼ – ਦਿਖਾਵੇ ਦਾ ,
ਜ਼ਜਬਾਤਾਂ ਦੀ ਤਾਂ ਕਦਰ ਨਾਂ ,
ਸਵਾਰਥਾਂ ਦੇ ਹੇਠ ਸਾਰੀ ਦੁਨੀਆਂ ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਆਪਣਿਆਂ ਨੂੰ ਭੁੱਲ ,
ਸੁਪਨਿਆਂ ਦੀ ਝਾਕ ਵਿਚ ਸਭ ਲੱਗੇ ਨੇ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਰਿਸ਼ਤੇ ਗਲਤਫ਼ਹਿਮੀਆਂ ਕਰਕੇ ,
ਅਾਸਾਨੀ ਨਾਲ ਚਕਾਚੂਰ ਹੋ ਰਹੇ ਨੇ ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਲੋਭ – ਲਾਲਚ ਕਰਕੇ ,
ਮਿਹਨਤੀਆਂ ਦਾ ਅਸਲ ਹੱਕ ਮਾਰਿਆਂ ਜਾਂਦਾ ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਸਵਾਰਥ ਪਿੱਛੇ , ਹੰਕਾਰ ਪਿੱਛੇ ,ਸਵੈ ਦੀ ਭਾਵਨਾ ਕਰਕੇ ,
ਸ਼ਹਿਰ ਖਾਲ਼ੀ ਹੋ ਰਹੇ ਨੇ…..
ਮੁੜ ਪਰਤ ਆਉਣ ਪੁਰਾਤਨ ਕਦਰਾਂ – ਕੀਮਤਾਂ ,
ਆਪਸੀ – ਭਾਈਚਾਰਾ ਤੇ ਆਪਸੀ ਮਾਣ ਸਨਮਾਨ ,
ਸ਼ਹਿਰ ਖਾਲ਼ੀ ਹੋ ਰਹੇ ਨੇ,
ਰੂਹ ਨਾਲ ਸੱਚੀਆਂ ਰੂਹਦਾਰੀਆਂ ਮਿੱਟ ਗਈਆਂ,
ਉਹ ਕਰਮਾਂ ਦੇ ਬਲਿਓ,
ਸ਼ਹਿਰਾਂ ਵਿੱਚ ਪਿੰਡਾਂ ਵਾਲੀ ਮਹਿਕ ਲਿਆਵੋਂ,
ਥੋੜੇ ਵਿੱਚ ਗੁਜ਼ਾਰੇ ਕਰਦੇ, ਢਿੱਡ ਭਰ ਨਿੱਘਾ ਸੌਦੇਂ,
“ਤਰਵਿੰਦਰ”ਨਾ ਚਿੰਤਾ, ਨਾ ਰੋਗ, ਸਦਾ ਸਧਾਰਨ ਨਿਰੋਲ,
ਜੀਵਨ ਜਿਉਂਦੇ,
ਫੋਕੀ – ਦੁਨਿਆਵੀਂ, ਸ਼ਾਨੋਂ – ਸ਼ੋਕਤ ਛੱਡ,
ਅਪਣਿਆਂ ਦੇ ਸੰਗ ਵਿੱਚ ਨਿੱਕੇ ਜਿਹੇ ਘਰ ਨੂੰ ਵੀ,
ਤੁਸੀਂ ਮੰਦਰ ਬਣਾਉ ਜੀ ||
ਤਰਵਿੰਦਰ ਕੌਰ ਝੰਡੋਕ
(ਲੁਧਿਆਣਵੀ )
98144-50239