ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਰਾਊਨ ਪ੍ਰੋਡਕਸ਼ਨ ਯੂ ਕੇ ਵਲੋਂ ਗਾਇਕ ਹਰਬੰਸ ਅਜ਼ਾਦ ਦਾ ਸਿੰਗਲ ਟਰੈਕ ‘ਸ਼ਹਿਨਸ਼ਾਹ ਦਾ ਦਰ’ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਕੇ ਰਿਲੀਜ਼ ਕੀਤਾ ਗਿਆ। ਇਸ ਟਰੈਕ ਦੇ ਲੇਖਕ ਮੰਗੂ ਮੱਲ ਹਨ ਅਤੇ ਸੰਗੀਤ ਖ਼ੁਦ ਹਰਬੰਸ ਅਜ਼ਾਦ ਦਾ ਹੀ ਹੈ। ਇਸ ਦੇ ਵੀਡੀਓ ਡਾਇਰੈਕਟਰ ਕਮਲ ਮੇਹਟਾਂ ਹਨ। ਕਾਸ਼ ਅਜ਼ਾਦ, ਮਿੰਦੂ ਮੱਲ, ਹਰਭਜਨ ਮਿੱਡਾ, ਵਿਦਿਆ ਸ਼ੀਂਹਮਾਰ, ਭਗਤ ਸਿੰਘ ਬੰਗਾ, ਬੀਬੀ ਲਕਸ਼ਮੀ ਬੰਗਾ ਅਤੇ ਕਈ ਹੋਰ ਸਹਿਯੋਗੀਆਂ ਦਾ ਉਕਤ ਗਾਇਕ ਹਰਬੰਸ ਅਜ਼ਾਦ ਦੀ ਵਲੋਂ ਧੰਨਵਾਦ ਕੀਤਾ ਗਿਆ ਹੈ।