ਸ਼ਵੇਤਾ ਬੱਚਨ ਦੀ ਧੀ ਨਵਿਆ ਨੇ ਪੂਰੀ ਕੀਤੀ ਗਰੈਜੂਏਸ਼ਨ, ਤਾਂ ਅਮਿਤਾਭ ਬੱਚਨ ਨੇ ਸ਼ੇਅਰ ਕੀਤਾ ਵੀਡੀਓ

ਜਲੰਧਰ (ਸਮਾਜ ਵੀਕਲੀ) – ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਅਮਿਤਾਭ ਬੱਚਨ ਅਤੇ ਉਹਨਾਂ ਦੇ ਪਰਿਵਾਰ ਨੂੰ ‘ਲੌਕ ਡਾਊਨ ਵਿੱਚ ਇਕ ਵੱਡੀ ਖੁਸ਼ੀ ਮਿਲੀ ਹੈ। ਜੀ ਹਾਂ ਸ਼ਵੇਤਾ ਬੱਚਨ ਨੰਦਾ ਦੀ ਧੀ ਨਵਿਆ ਨਵੇਲੀ ਨੰਦਾ ਨੇ 23 ਸਾਲ ਦੀ ਉਮਰ ਵਿੱਚ ਗਰੈਜੂਏਟ ਕਰ ਲਈ ਹੈ। ਨਵਿਆ ਦੇ ਗਰੈਜੂਏਟ ਹੋਣ ‘ਤੇ ਉਸ ਦੇ ਮਾਮਾ ਅਭਿਸ਼ੇਕ ਬੱਚਨ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।

ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਟਵੀਟ ਦੇ ਜਰੀਏ ਦੱਸਿਆ ਕਿ ਕੋਰੋਨਾ ਕਾਰਨ ਪ੍ਰੋਗਰਾਮ ਰੱਦ ਹੋ ਗਿਆ ਸੀ ਪਰ ਨਿਊਯਾਰਕ ਦੇ ਕਾਲਜ ਤੋਂ ਨਵਿਆ ਨੇ ਆਪਣੀ ਗਰੈਜੂਏਸ਼ਨ ਪੂਰੀ ਕਰ ਲਈ ਹੈ। ਬਿੱਗ ਬੀ ਨੇ ਲਿਖਿਆ, ”ਨਾਤਿਨ ਨਵਿਆ ਗਰੈਜੂਏਸ਼ਨ ਡੇ, ਨਿਊਯਾਰਕ ਵਿਚ ਕਾਲਜ ਤੋਂ ਗਰੈਜੂਏਟ ਹੋ ਗਈ ਹੈ। ਕੋਰੋਨਾ ਕਾਰਨ ਟਰੈਵਲ ਅਤੇ ਸੈਰੇਮਨੀ ਰੱਦ ਹੋ ਗਈ ਸੀ ਪਰ ਨਵਿਆ ਗਾਊਨ ਅਤੇ ਕੈਪ ਪਾਉਣਾ ਚਾਹੁੰਦੀ ਸੀ, ਸਟਾਫ ਨੇ ਗਾਊਨ ਅਤੇ ਕੈਪ ਤਿਆਰ ਕੀਤੀ। ਇਸ ਮੌਕੇ ਨੂੰ ਸੇਲੀਬ੍ਰੇਟ ਕਰਨ ਲਈ ਘਰ ਵਿਚ ਹੀ ਤਸਵੀਰਾਂ ਕਲਿੱਕ ਕੀਤੀਆਂ ਗਈਆਂ। ਪਾਜ਼ੀਟਿਵ ਹੈਪੀ ਐਟੀਟਿਊਡ।” ਇਹਨਾਂ ਤਸਵੀਰਾਂ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣ ਤੱਕ ਵੱਡੀ ਗਿਣਤੀ ‘ਚ ਇਸ ਵੀਡੀਓ ਤੇ ਲਾਇਕਜ਼ ਅਤੇ ਕੁਮੈਟ ਵੀ ਆ ਚੁੱਕੇ ਹਨ।

ਅਮਿਤਾਭ ਬੱਚਨ ਨੇ ਨਵਿਆ ਨਵੇਲੀ ਨੰਦਾ ਨੂੰ ਗਰੈਜੂਏਟ ਹੋਣ ‘ਤੇ ਵਧਾਈ ਦਿੱਤੀ ਅਤੇ ਲਿਖਿਆ, ”ਗਰੈਜੂਏਟ ਹੋਣ ‘ਤੇ ਨਵਿਆ ਨਵੇਲੀ ਤੈਨੂੰ ਵਧਾਈ! ਲੌਕ ਡਾਊਨ ਕਾਰਨ ਤੂੰ ਆਪਣੇ ਸਾਥੀਆਂ ਨਾਲ ਆਪਣੇ ਵਿਸ਼ਵ ਵਿਦਿਆਲੇ ਵਿਚ ਇਸ ਮੌਕੇ ਨੂੰ ਨਹੀਂ ਸੇਲੀਬ੍ਰੇਟ ਕਰ ਸਕੀ। ਇਸ ਕਿ ਘਾਟ ਗਾਊਨ ਨੇ ਪੂਰੀ ਕਰ ਦਿੱਤੀ।” ਇਸ ਲਈ ਸਟਾਫ਼ ਨੇ ਗਾਊਨ ਅਤੇ ਟੋਪੀਆਂ ਤਿਆਰ ਕੀਤੀਆਂ ਅਤੇ ਜਲਸਾ ਸਥਿਤ ਆਪਣੇ ਘਰ ਵਿਚ ਨਵਿਆ ਨੇ ਉਸ ਨੂੰ ਪਹਿਨ ਕੇ ਖੁਸ਼ੀ ਮਨਾਈ। ਤੁਹਾਡੇ ਤੇ ਨਵਿਆ ਬਹੁਤ ਮਾਣ ਹੈ, ਪਰਮੇਸ਼ੁਰ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।

ਹਰਜਿੰਦਰ ਛਾਬੜਾ – ਪਤਰਕਾਰ 9592282333
Previous articleਇਸ ਬਜੁਰਗ ਨੇ ਕਰ ਦਿੱਤੀ ਕਮਾਲ ਪਿੰਡ ਵਿੱਚ ਹੋਇਆ ਨੀਊਜ ਚੈਨਲਾਂ ਦਾ ਇਕੱਠ
Next articleਡਾ. ਬੀ. ਆਰ. ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਟਰੱਸਟ ਰੰਧਾਵਾ ਮੰਸਦਾ ਵਲੋਂ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ।