(ਸਮਾਜ ਵੀਕਲੀ)
ਕੁੱਝ ਸੁਫ਼ਨੇ ਹਕੀਕਤ ਵਾਂਗੂੰ ਲੱਗਦੇ
ਤੇ ਹਕੀਕਤ ਸੁਫ਼ਨੇ ਵਾਂਗ ਗੁਜਰ ਗਈ ,,
ਕਦੇ ਆਉਂਦੀ ਸੀ ਨਿੱਤ ਖਿਆਲਾਂ ਵਿਚ ਮੇਰੇ
ਹੁਣ ਉਹ ਯਾਦਾਂ ਵਿਚੋਂ ਵੀ ਗੁਜਰ ਗਈ ,,
ਉਹਦਾ ਖੁਆਬ ਰਿਹਾ ਨਾਵਲ ਲਿਖਣ ਦਾ
ਨਾਸਮਝ ਰਿਹਾ, ਮੈਂ ਬਣ ਕਵਿਤਾ ਕੋਲੋਂ ਗੁਜਰ ਗਈ ,,
ਵੱਡੀਆ ਗੱਲਾਂ ,ਵੱਡੀਆ ਉਮਰਾਂ ਵਾਲ਼ਾ ਸ਼ਾਇਰ
ਮੈਂ ਨਿੱਕੀ ਜੀ ਬਣ ਮੁਹੱਬਤ ਸਦੀਆਂ ਲਈ ਗੁਜਰ ਗਈ ,,
ਕੁੱਝ ਸੁਫ਼ਨੇ ਹਕੀਕਤ ਵਾਂਗੂੰ ਲੱਗਦੇ
ਤੇ ਹਕੀਕਤ ਸੁਫ਼ਨੇ ਵਾਂਗ ਗੁਜਰ ਗਈ ।।
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211