ਵੱਡਾ ਮੈਂ ਜਾਂ ਕੋਰੋਨਾ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

         ਅੱਜ ਪੂਰੇ ਦੇਸ਼ ਭਰ ਵਿਚ,ਘਰ-ਘਰ ਵਿਚ, ਗਲੀ-ਗਲੀ ਵਿਚ, ਪਿੰਡ-ਪਿੰਡ , ਸ਼ਹਿਰ-ਸ਼ਹਿਰ, ਸ਼ੋਸ਼ਲ ਮੀਡੀਆ ਤੇ ਗਲੀ ਮਹੱਲਿਆਂ ਵਿਚ ਹੋ ਰਹੀ ਚਰਚਾ ਦਾ ਸਿਰਫ ਇਕ ਹੀ ਵਿਸ਼ਾ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਬੀਮਾਰੀ ਫੈਲਣ ਤੋਂ ਕਿਵੇਂ ਰੋਕਿਆ ਜਾਵੇ ਜਾਂ ਇਸ ਮਹਾਮਾਰੀ ਬੀਮਾਰੀ ਕਿਵੇਂ ਬਚਿਆ ਜਾਏ।ਕੋਰੋਨਾ ਵਾਇਰਸ ਮਤਲਬ ਕੋਵਿਡ-19, ਇਹਦਾ ਆਕਾਰ ਏਨਾ ਛੋਟਾ ਹੈ ਕਿ ਨੰਗੀਆਂ ਅੱਖਾਂ ਦੇ ਨਾਲ ਤਾਂ ਨਹੀ ਮਾਈਕਰੋਸਕੋਪ ਨਾਲ ਵੀ ਨਹੀ ਦੇਖਿਆ ਜਾ ਸਕਦਾ।ਇਸ ਨੂੰ ਦੇਖਣ ਦੇ ਲਈ ਵੀ ਇਲੈਕਟ੍ਰੋਨ ਮਾਈਕਰੋਸਕੋਪ ਦੀ ਜਰੂਰਤ ਹੁੰਦੀ ਹੈ। ਹੁਣ ਦੇਖਿਆ ਜਾਵੇ ਤਾਂ ਇਸ ਛੋਟੇ ਜਿਹੇ ਵਾਇਰਸ ਨੇ ਪੂਰੀ ਦੁਨੀਆ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕਰ ਦਿੱਤਾ ਹੈ। ਕਿਸੇ ਇਨਸਾਨ ਦੇ ਹੀ ਨਹੀ, ਜੀਵ-ਜੰਤੂਆਂ ਦੇ ਸਰੀਰ ਵਿਚ ਵੀ ਹਜਾਰਾਂ ਲੱਖਾਂ ਦੀ ਸੰਖਿਆ ਵਿਚ ਵੈਕਟੀਰੀਆ ਨਾਮ ਦੇ ਵਾਇਰਸ ਰੂਪੀ ਜੀਵ-ਜੰਤੂ ਹੁੰਦੇ ਹਨ। ਇਨਾਂ ਕਾਰਨਾਂ ਦੇ ਕਰਕੇ ਪ੍ਰਾਣੀਆਂ ਦੇ ਜੀਵਨ ਦੀ ਪ੍ਰਕਿਰਿਆ ਸਚਾਰੂ ਢੰਗ ਨਾਲ ਚਲਦੀ ਰਹਿੰਦੀ ਹੈ।ਇਨਾਂ ਵਿਚ ਹੀ ਕੁਝ ਇਸ ਤਰ੍ਹਾਂ ਦੇ ਕੀਟਾਣੂ ਵੀ ਹੁੰਦੇ ਹਨ ਜਿੰਨਾਂ ਨੂੰ ਅਸੀ ਵਾਇਰਸ ਕਹਿੰਦੇ ਹਾਂ ਜੋ ਕਿ ਸਾਡੇ ਸਰੀਰ ਵਿਚ ਹਾਨੀਕਾਰਕ ਪ੍ਰਭਾਵ ਪੈਦਾ ਕਰਦੇ ਹਨ, ਉਹ ਸਾਡੇ ਸਰੀਰ ਨੂੰ ਸਹੀ ਢੰਗ ਨਾਲ ਨਹੀ ਚਲਣ ਦਿੰਦੇ।ਇਸ ਤਰ੍ਹਾਂ ਦੇ ਘਾਤਕ ਵਇਰਸਾਂ ਦੇ ਪ੍ਰਭਾਵਾਂ ਨੂੰ ਰੋਕਣ ਦੇ ਲਈ,ਸਾਡੇ ਸਰੀਰ ਵਿਚੋ ਇਹ ਘਾਤਕ ਵਾਇਰਸ ਖਤਮ ਕਰਨ ਵਾਸਤੇ ਸਾਡੇ ਵਿਗਿਅਨਕਾ ਨੇ ਬਹੁਤ ਸਾਰੀਆਂ ਦਵਾਈਆਂ ਵੀ ਤਿਆਰ ਕੀਤੀਆਂ ਹਨ ਜਿੰਨਾਂ ਨਾਲ ਇਹ ਵਾਇਰਸ ਖਤਮ ਹੋ ਜਾਂਦਾ ਹੈ, ਕਿਉਕਿ ਵਾਇਰਸ ਇਕ ਇਹੋ ਜਿਹਾ ਜੀਵ ਹੁੰਦਾ ਹੈ ਇਹ ਜੀਵ ਇਸ ਤਰ੍ਹਾਂ ਦੇ ਹਨ ਕਿ ਇਹ ਆਪਣੇ ਆਪ ਆਪਣਾ ਵਿਕਾਸ ਨਹੀ ਕਰ ਸਕਦੇ, ਇਨਾਂ ਨੂੰ ਵਿਕਾਸ ਕਰਨ ਦੇ ਲਈ ਕੋਈ-ਨਾ-ਕੋਈ ਮਾਧਿਅਮ ਚਾਹੀਦਾ ਹੁੰਦਾ ਹੈ, ਜੋ ਕਿ ਇਕ ਇਨਸਾਨ, ਪਸ਼ੂ ਪੰਛੀਆਂ ਦੇ ਸਰੀਰ ਹੀ ਹਨ। ਹੁਣ ਗੱਲ ਕਰੀਏ ਇਸ ਵਾਇਰਸ ਦੀ ਤਾਂ ਇਹ ਵਾਇਰਸ ਕਿਥੌਂ ਆਇਆ ਕਿਵੇਂ ਆਇਆ,ਸ਼ਾਇਦ ਇਹਦਾ ਤਾਂ ਬਾਅਦ ਵਿਚ ਹੀ ਪਤਾ ਲੱਗੇਗਾ।ਪਰ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਚੀਨ ਦੇ ਬੁਹਾਨ ਸ਼ਹਿਰ ਦੀ ਇਕ ਮੈਡੀਕਲ ਯੂਨਵਰਸਿਟੀ ਚੋਂ ਇਸ ਵਾਇਰਸ ਕੋਵਿਡ-19 ਦਾ ਜਨਮ ਹੋਇਆ ਹੈ। ਜਿਸ ਮੈਡੀਕਲ ਯੂਨੀਵਰਸਿਟੀ ਚੋ ਇਹ ਵਾਇਰਸ ਨਿਕਲਿਆ ਹੈ ਉਸ ਮੈਡੀਕਲ ਯੂਨੀਵਰਸਿਟੀ ਨੂੰ ਅਮਰੀਕਾ ਆਪਣੇ ਪੈਸੇ ਨਾਲ ਚਲਾ ਰਿਹਾ ਹੈ, ਅਮਰੀਕਾ ਦੀ ਹੀ ਦੇਖ ਰੇਖ ਥੱਲੇ ਇਹ ਰਿਸਰਚ ਸੈਂਟਰ ਚਲ ਰਿਹਾ ਹੈ, ਲੇਕਿਨ, ਜਦ ਕੋਰੋਨਾ ਦੀ ਇਹ ਬੀਮਾਰੀ ਮਹਾਂਮਾਰੀ ਫੈਲੀ ਤਾਂ ਦੁਨੀਆਂ ਭਰ ਦੇ ਵੱਡੇ-ਵੱਡੇ ਦੇਸ਼ ਬੜੇ ਹੰਜਾਰ ਵਿਚ ਇਹ ਕਹਿੰਦੇ ਸੁਣੇ ਗਏ ਕਿ ਅਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਵਾਇਰਸ ਦੇਖੇ ਹੈ ਇਹ ਵਾਇਰਸ ਤਾਂ ਸਾਡੇ ਸਾਹਮਣੇ ਕੁਝ ਵੀ ਨਹੀ ਹੈ, ਇਸ ਵਾਇਰਸ ਨੂੰ ਵੀ ਦੇਖ ਲਵਾਗੇ।ਜਿੰਨਾਂ-ਜਿੰਨਾਂ ਵੀ ਲੋਕਾਂ ਨੇ ਇਹ ਸਭ ਕੁਝ ਹੰਕਾਰ ਵਿਚ ਬੋਲਿਆ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕਾਂ ਦਾ ਨਤੀਜਾ ਹੁਣ ਸਾਰੀ ਦੁਨੀਆ ਦੇ ਸਾਹਮਣੇ ਹੈ, ਹੁਣ ਸਾਰੀ ਦੁਨੀਆ ਦੇਖ ਰਹੀ ਹੈ,ਸਾਰੀ ਦੁਨੀਆ ਨੂੰ ਭੁਗਤਣਾ ਪੈ ਰਿਹਾ ਹੈ।

ਅੱਜ ਪੂਰੀ ਦੁਨੀਆ ਦੇ ਲੋਕਾਂ ਦੇ ਸਾਹਮਣੇ ਇਕ ਮੌਲਿਕ ਪ੍ਰਸ਼ਨ ਹੈ ਕਿ ‘ਵਾਇਰਸ ਵੱਡਾ ਜਾਂ ਮੈਂ’ ਪ੍ਰਮਾਤਮਾ ਵੱਡਾ ਜਾਂ ਵਿਗਿਆਨਕ ਉਪਲੱਭਦੀਆਂ। ਇਹ ਕੁਦਰਤੀ ਆਫਤ ਕੋਈ ਪਹਿਲੀ ਵਾਰ ਨਹੀ ਆਈ।ਕੁਝ ਦਹਾਕੇ ਪਹਿਲਾਂ ਸੰਨ 1918-20 ਦੇ ਵਿਚ ‘ਸ਼ਪੈਨਿਸ਼ ਫiLਲਊ’ਦਾ ਪ੍ਰਕੋਪ ਆਇਆ ਸੀ, ਜਿਸ ਵਿਚ ਲੱਗਭਗ 50 ਮਿਲੀਅਨ ਲੋਕ (5 ਕਰੋੜ ਤੌ ਉਪਰ) ਮਾਰੇ ਗਏ ਸਨ। ਕੁਝ ਕੁ ਅੰਕੜੇ ਤਾਂ 10 ਕਰੋੜ ਦੇ ਵੀ ਹਨ। ਉਸ ਸਮ੍ਹੇਂ ਵਿਸ਼ਵ ਦੀ ਜਨਸੰਖਿਆ ਅੱਜ ਦੀ ਜਨਸੰਖਿਆ ਦੇ ਮੁਕਾਬਲੇ ਇਕ ਚੌਥਾਈ ਵੀ ਨਹੀ ਸੀ। ਆਵਾਜਾਈ ਦੇ ਸਾਧਨ ਵੀ ਕੋਈ ਨਹੀ ਸੀ, ਉਸ ਸਮੇਂ ਹਵਾਈ ਯਾਤਰਾ ਵੀ ਨਹੀ ਹੁੰਦੀ ਸੀ, ਸੜਕਾਂ ਵੀ ਸਿਰਫ ਨਾਮਾਤਰ ਹੀ ਸਨ, ਰੇਲ ਆਵਾਜਾਈ ਵੀ ਨਹੀ ਸੀ, ਸਮਾਨ ਇਧਰ ਉਧਰ ਲਿਜਾਣ ਵਾਸਤੇ ਸਿਰਫ ਇਕ ਸਮੁੰਦਰੀ ਜਹਾਜ ਸੀ, ਫਿਰ ਵੀ ਏਨਾ ਵੱਡਾ ਨੁਕਸਾਨ ਹੋਇਆ ਕਿ ਗਿਣਤੀ ਕਰਨੀ ਮੁਸ਼ਕਲ ਸੀ। ਉਸ ਸਮ੍ਹੇਂ ਸਿਰਫ ਭਾਰਤ ਵਿਚ ਹੀ ਸ਼ਪੈਨਿਸ਼ ਫਲਿਊ ਨਾਲ ਦੋ ਕਰੋੜ ਲੋਕ ਮਾਰੇ ਗਏ ਸਨ।ਪਹਿਲੇ ਵਿਸ਼ਵ ਯੁਧ ਵਿਚ ਜੋ ਭਾਰਤੀ ਸੈਨਿਕ ਸ਼ਪੈਨਿਸ਼ ਫਲਿਊ ਤੋਂ ਪੀੜਿਤ ਹੋਏ ਸਨ,ਉਨਾਂ ਨੂੰ ਬੰਬਈ ਬੰਦਰਗਾਹ ਤੇ ਲਿਆ ਕੇ ਛੱਡ ਦਿੱਤਾ ਗਿਆ ਸੀ, ਉਨਾਂ ਦਾ ਕੋਈ ਇਲਾਜ ਅਤੇ ਨਾ ਹੀ ਉਹਨਾਂ ਦੀ ਕੋਈ ਦੇਖਭਾਲ ਹੋਈ।ਉਹ ਲੋਕ ਜਦੋਂ ਆਪਣੇ-ਆਪਣੇ ਰਾਜਾਂ ਵਲ ਨੂੰ ਗਏ ਤਾਂ ਉਨਾਂ ਤੋਂ ਇਹ ਮਹਾਂਮਾਰੀ ਬੜੀ ਬੁਰੀ ਤਰ੍ਹਾਂ ਫੈਲਦੀ ਗਈ। ਫਿਰ ਸੰਨ 1815 ਵਿਚ ਗੁਜਰਾਤ ਵਿਚ ਪਲੇਗ ਦੀ ਇਕ ਬਿਆਨਕ ਬੀਮਾਰੀ ਫੈਲ ਗਈ ਇਹ ਪਲੇਗ ਦੀ ਬੀਮਾਰੀ ਭਾਰਤ ਵਿਚ ਲੱਗਭਗ ਸੌ ਸਾਲ ਤੱਕ ਰਹੀ।ਭਾਰਤ ਵਿਚ ਪਲੇਗ ਦੀ ਮਹਾਮਾਰੀ ਫੈਲਣ ਨਾਲ ਲੱਖਾਂ ਹੀ ਲੋਕ ਮਾਰੇ ਗਏ ਇਸ ਦਾ ਕੋਈ ਸਹੀ ਅੰਕੜਾ ਤਾਂ ਨਹੀ ਮਿਲਿਆ।ਲੇਕਿਨ, ਮਹਾਂਕਵੀ ਸੂਰਿਆ ਤ੍ਰਿਪਾਠੀ ਨਿਰਾਲਾ ਨੇ ਆਪਣੀ ਇਕ ਕਿਤਾਬ ਵਿਚ ਲਿਖਿਆ ਹੈ ਕਿ ਜਦੋ ਪਲੇਗ ਦੀ ਬੀਮਾਰੀ ਫੈਲੀ ਤਾਂ ਉਹਨਾਂ ਦਿਨਾ ਦੌਰਾਨ ਉਹ ਕਲਕੱਤਾ ਤੋਂ ਆਪਣੇ ਸਹੁਰੇ ਘਰ ਉਨਾਵ ਗਏ ਤਾਂ ਜਦ ਉਹ ਆਪਣੇ ਸਹੁਰੇ ਘਰ ਉਨਾਵ ਪਹੁੰਚੇ ਤਾਂ ਸਹੁਰਾ ਘਰ ਵਿਚ ਸੁੰਨਸਾਨ ਸੀ, ਆਲੇ ਦੁਆਲੇ ਪੁੱਛਣ ਤੇ ਪਤਾ ਲੱਗਾ ਕਿ ਪਲੇਗ ਦੀ ਬੀਮਾਰੀ ਨਾਲ ਸਹੁਰਾ ਪਰੀਵਾਰ ਦੇ ਸਾਰੇ ਲੋਕ ਮਰ ਚੁਕੇ ਸਨ,ਉਹਨਾਂ ਵਿਚੋ ਇਕ ਅੱਧ ਤੋਂ ਪਤਾ ਕਰਨ ਤੇ ਪਤਾ ਲੱਗਾ ਕਿ ਉਨਾਂ ਦੀਆਂ ਲਾਸ਼ਾਂ ਵਿਸਰਜਨ ਕਰਨ ਦੇ ਲਈ ਗੰਗਾ ਦੇ ਕਿਨਾਰੇ ਲੈ ਕੇ ਗਏ ਹਨ, ਉਹ ਦੇ ਕਹਿਣ ਦੇ ਮੁਤਾਬਿਕ ਕਿ ਅਸੀ ਗੰਗਾ ਦੇ ਵਲ ਨੂੰ ਮੁੜ ਤੁਰੇ, ਬੜੀ ਮੁਸ਼ਕਲ ਨਾਲ ਜਦੋ ਗੰਗਾ ਦੇ ਕਿਨਾਰੇ ਪਹੁੰਚੇ ਤਾਂ ਦੇਖਿਆ ਗੰਗਾ ਤੇ ਭਾਰੀ ਇਕੱਠ ਸੀ,ਤੇ ਗੰਗਾ ਭਰੀ ਹੋਈ ਸੀ। ਗੰਗਾ ਪਾਣੀ ਨਾਲ ਨਹੀ ਭਰੀ ਹੋਈ ਸੀ ਸਗੋਂ ਵਿਸਰਜਨ ਕਰਨ ਵਾਲੀਆਂ ਲਾਸ਼ਾਂ ਨਾਲ ਭਰੀ ਹੋਈ ਸੀ।ਇਸ ਤੋਂ ਤੁਸੀ ਅੰਦਾਜ਼ਾਂ ਲਾ ਸਕਦੇ ਹੋ ਕਿ ਗੰਗਾਂ ਵਿਚ ਕਿੰਨੀਆਂ ਲਾਸ਼ਾਂ ਪਈਆਂ ਹੋਣਗੀਆਂ ਜਿਸ ਨਾਲ ਗੰਗਾ ਭਰ ਗਈ।ਲਾਸ਼ਾਂ ਗੰਗਾ ਵਿਚ ਸੁੱਟਣ ਨਾਲ ਗੰਗਾ ਦਾ ਪਾਣੀ ਵੀ ਜਹਿਰੀਲਾ ਹੋ ਗਿਆ ਸੀ।

ਹੁਣ ਲੱਗਭਗ ਸੌ ਸਵਾ ਸੌ ਸਾਲ ਬਾਅਦ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਆ ਗਿਆ ਹੈ।ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਤਾਂ ਚੀਨ ਦੇ ਬੁਹਾਨਾ ਸ਼ਹਿਰ ਤੋਂ ਹੋਇਆ ਹੈ। ਵੈਸੇ ਕਿਹਾ ਤਾਂ ਇਹ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਵਾਇਰਸ ਦਾ ਰਿਸਰਚ ਬੁਹਾਨਾ ਦੇ ਮੈਡੀਕਲ ਕਾਲਜ ਵਿਚ ਚਲ ਰਿਹਾ ਸੀ। ਉਥੋਂ ਇਹ ਵਾਇਰਸ ਲੀਕ ਹੋਇਆ ਹੈ,ਨਾਲੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਰਿਸਰਚ ਸੈਂਟਰ ਨੂੰ ਅਮਰੀਕਾ ਵਲੋਂ ਸਹਾਇਤਾ ਮਿਲ ਰਹੀ ਸੀ,ਅਮਰੀਕਾ ਇਸ ਰਿਸਰਚ ਸੈਂਟਰ ਨੂੰ ਚਲਾ ਰਿਹਾ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਵਲੋਂ ਉਸ ਮੈਡੀਕਲ ਕਾਲਜ ਨੂੰ 28 ਕਰੋੜ ਦੀ ਰਾਸ਼ੀ ਸਹਾਇਤਾ ਵਜੋਂ ਭੇਜੀ ਗਈ ਹੈ। ਇਸ ਦੇ ਬਹੁਤ ਸਾਰੇ ਸਬੂਤ ਅਖਬਾਰਾਂ ਵਿਚ ਵੀ ਆਏ ਹਨ। ਆਖਰ ਵਿਚ ਇਸ ਬਾਰੇ ਵਿਚ ਕੁਝ ਜਾਣਕਾਰ ਇਹ ਵੀ ਕਹਿੰਦੇ ਹਨ ਕਿ ਇਸ ਵਾਇਰਸ ਦੀ ਰਿਸਰਚ ਅਮਰੀਕਾ ਵਲੋਂ ਜੈਵਿਕ ਹਥਿਆਰ ਬਣਾਉਣ ਲਈ ਕੀਤੀ ਜਾ ਰਹੀ ਸੀ। ਖੈਰ ਹੁਣ ਇਨਾਂ ਗੱਲਾਂ ਤੇ ਚਰਚਾ ਕਰਨ ਦਾ ਸਮ੍ਹਾਂ ਨਹੀ ਹੈ।ਅਸੀ ਸਾਰੇ ਜਾਣਦੇ ਹਾਂ ਕਿ ਚੀਨ ਦੇ ਬੁਹਾਨਾ ਸ਼ਹਿਰ ਤੋਂ ਇਹ ਕੋਰੋਨਾ ਦਾ ਇਹ ਵਾਇਰਸ ਫੈਲਿਆ ਹੈ। ਚੀਨ ਤੋਂ ਇਟਲੀ, ਇਟਲੀ ਤੋਂ ਈਰਾਨ, ਈਰਾਨ ਤੋਂ ਬੈਲਜੀਅਮ, ਸਵੀਡਨ, ਸਿਵਿਟਜਰਲੈਡ, ਸਪੇਨ, ਅਮਰੀਕਾ ਵਿਚ ਘੁੰਮ ਫਿਰ ਕੇ ਫਿਰ ਭਾਰਤ ਵੀ ਆ ਗਿਆ। ਕਿਉਕਿ, ਭਾਰਤ ਵਿਚ ਹਜਾਰਾਂ ਹੀ ਵਪਾਰੀ ਲੋਕ ਖਾਸ ਕਰ ਚਮੜੇ ਦਾ ਕੰਮ ਕਰਨ ਵਾਲੇ ਵਪਾਰੀ ਇਟਲੀ ਅਤੇ ਕੰਪਿਊਟਰ, ਫਰਨੀਚਰ ਇਲੈਕਟ੍ਰਾਨਕ ਦੇ ਵਪਾਰੀ ਕੱਚਾ ਮਾਲ ਲੈਣ ਦੇ ਲਈ ਚੀਨ ਨਾਲ ਬਹੁਤ ਗੂੜੇ ਸਬੰਧ ਬਣਾ ਕੇ ਰੱਖਦੇ ਸਨ ਅਤੇ ਚੀਨ ਵਿਚ ਅਕਸਰ ਉਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।ਹੁਣ ਆਪਾ ਮੂਲ ਪ੍ਰਸ਼ਨ ਵਲ ਮੁੜਦੇ ਹਾਂ ਕਿ ਕੋਰੋਨਾ ਦਾ ਕੁਦਰਤੀ ਆਫਤ ਦੇ ਨਾਲ ਕੀ ਸਬੰਧ ਹੈ,ਇਹ ਤਾਂ ਸਾਰਿਆਂ ਨੇ ਮੰਨਿਆ ਹੈ ਕਿ ਕੋਰੋਨਾ ਇਕ ਕੁਦਰਤੀ ਆਫਤ ਹੈ।ਪਰ ਇਹ ਅਧਿਆਤਮਕ ਪ੍ਰਸ਼ਨ ਹੈ ਕਿ ਕੁਦਰਤੀ ਆਫਤਾਂ ਆਉਦੀਆਂ ਹੀ ਕਿਉਂ ਹਨ।ਕੁਦਰਤ ਨੇ ਹੀ ਤਾਂ ਸਾਨੂੰ ਸਭ ਕੁਝ ਦਿੱਤਾ ਹੈ।

ਜਦੋਂ ਅਸੀ ਕੁਦਰਤ ਨੂੰ ਚੁਣੌਤੀ ਦੇਣ ਲੱਗ ਪੈਂਦੇ ਹਾਂ, ਜਦੋ ਅਸੀ ਕੁਦਰਤ ਨਾਲ ਛੇੜ-ਛਾੜ ਕਰਨ ਲੱਗ ਜਾਂਦੇ ਹਾਂ।ਕੁਦਰਤੀ ਸੰਸਾਧਨਾਂ ਨੂੰ ਵਰਤਣ ਅਤੇ ਸ਼ੋਸ਼ਣ ਕਰਨ ਲੱਗ ਪੈਂਦੇ ਹਾਂ? ਜਦੋਂ ਸਾਨੂੰ ਇਹ ਲੱਗਣ ਲੱਗ ਪੈਂਦਾ ਹੈ ਕਿ ਕੁਦਰਤ ਕੀ ਹੈ? ਇਸ ਤੋਂ ਤਾਂ ਕਿਤੇ ਵੱਡੇ ਮਹਾਨ ਅਸੀ ਹਾਂ।ਸਾਰੇ ਕੁਦਰਤੀ ਸੋਮਿਆ ਤੇ ਸਾਡਾ ਮਨੁੱਖਾਂ ਦਾ ਹੀ ਇਕੋ ਇਕ ਅਧਿਕਾਰ ਹੈ।ਅਸੀ ਤਾਂ ਪੁਲਾੜ ਤੇ ਪਹੁੰਚ ਗਏ।ਅਸੀ ਤਾਂ ਚੰਦ ਅਤੇ ਮੰਗਲ ਤਕ ਆਪਣੀ ਧਾਕ ਪਹੁੰਚਾ ਦਿੱਤੀ। ਅਸੀ ਵੱਡੀਆਂ-ਵੱਡੀਆਂ ਵਿਗਿਆਨਕ ਖੋਜਾਂ ਅਤੇ ਸੋਧਾਂ ਕਰ ਦਿੱਤੀਆਂ ਤਾਂ ਇਹ ਕੁਦਰਤ ਤਾਂ ਕੁਝ ਵੀ ਨਹੀ, ਸੱਭ ਕੁਝ ਮਨੁੱਖ ਦਾ ਹੀ ਹੈ। ਇਹ ਸਾਰੀ ਕੁਦਰਤ ਮਨੁੱਖ ਅਤੇ ਮਨੁੱਖ ਦੇ ਦਿਮਾਗ਼ ਦੀ ਗੁਲਾਮ ਹੈ। ਜਿਆਦਾ ਚਲਾਕ ਮਨੁੱਖ ਅਜਿਹਾ ਹੀ ਸਮਝਦੇ ਹਨ।ਜਿੰਨਾਂ ਨੇ ਅਜਿਹਾ ਸਮਝਿਆ ਉਨਾਂ ਨੇ ਇਸ ਦਾ ਨਤੀਜਾ ਵੀ ਚੰਗੀ ਤਰ੍ਹਾਂ ਭੁਗਤਿਆ ਅਤੇ ਸਾਰੀ ਦੁਨੀਆ ਨੂੰ ਵੀ ਭੁਗਤਣ ਲਈ ਮਜ਼ਬੂਰ ਕਰ ਦਿੱਤਾ। ਕੁਦਰਤ ਵਿਚ ਕਰੋੜਾਂ ਖਰਬਾਂ ਕਿਸਮ ਦੇ ਰੁੱਖ ਹਨ ਅਤੇ ਕਰੋੜਾਂ ਖਰਬਾਂ ਕਿਸਮ ਦੇ ਜੀਵ ਜੰਤੂ ਹਨ ਤਾਂ ਇਹ ਵੀ ਸਾਡੇ ਵਾਂਗ ਹੀ ਜੀਵ ਹਨ।ਉਹਨਾਂ ਕਰੋੜਾ ਜਾਨਵਰਾਂ ਵਿਚੋ ਇਕ ਮਨੁੱਖ ਹੀ ਸੋਚਣ ਲੱਗ ਪਵੇ ਕਿ ਮੈਂ ਕੁਦਰਤ ਤੋਂ ਵੱਡਾ ਹੋ ਗਿਆ ਤਾਂ ਇਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ? ਕੁਝ ਭੌਤਿਕਵਾਦੀ ਵਿਗਿਆਨੀ ਅਤੇ ਆਪਣੇ ਆਪ ਨੂੰ ਪ੍ਰਗਤੀਸ਼ੀਲ ਅਤੇ ਵਾਮਪੰਥੀ ਕਹਾਉਣ ਵਾਲੇ ਲੋਕ ਇਹ ਸਮਝਦੇ ਹਨ ਕਿ ਇਸ ਦੁਨੀਆਂ ਵਿਚ ਮਨੁੱਖ ਹੀ ਸੱਭ ਤੋਂ ਵੱਡਾ ਹੈ।ਮਨੁੱਖ ਦੇ ਕਾਰਣ, ਮਨੁੱਖ ਦੇ ਲਈ ਅਤੇ ਮਨੁੱਖ ਦੇ ਰਾਹੀਂ ਸਾਰੀ ਦੁਨੀਆਂ ਦਾ ਸੰਚਾਲਨ ਹੁੰਦਾ ਹੈ।ਅਸੀ ਏਥੇ ਭੁੱਲ ਕਰ ਬੈਠਦੇ ਹਾਂ। ਏਸੇ ਹੀ ਭੁੱਲ ਦਾ ਨਤੀਜਾ ਅਸੀ ਭੁਗਤ ਰਹੇ ਹਾਂ ਕੁਦਰਤੀ ਸੋਮਿਆਂ ਤੇ ਜਿੰਨ੍ਹਾਂ ਹੱਕ ਮਨੁੱਖ ਦਾ ਹੈ, ਉਹਨਾਂ ਹੀ ਹੱਕ ਬਾਘ ਹਾਥੀ, ਗਾਂ, ਕੁੱਤੇ, ਬਿੱਲੀ ਅਤੇ ਕੀੜੀ ਦਾ ਹੈ।

 

Previous articleਫ਼ਰੀਦਕੋਟ ’ਚ ਹਵਾਈ ਫਾਇਰ ਨਾਲ ਦਹਿਸ਼ਤ; ਨੌਜਵਾਨ ਕਾਬੂ
Next article‘ਮੈਂ ਵੀ ਹਰਜੀਤ’: ਪੰਜਾਬ ਪੁਲਿਸ ਵੱਲੋਂ ਆਪਣੇ ਬਹਾਦਰ ਜਵਾਨ ਨੂੰ ਸਨਮਾਨ ਦੇਣ ਦੀ ਅਨੌਖੀ ਪਹਿਲ