ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – 4ਯੂ ਮੀਡੀਆ ਅਤੇ ਲੇਖਕ ਬਲਵੀਰ ਮੰਡ ਦੀ ਅਗਵਾਈ ਵਿਚ ਵੱਖ-ਵੱਖ ਮਿਸ਼ਨਰੀ ਗਾਇਕਾਂ ਵਲੋਂ ‘ਘਰ ਵਾਪਸੀ 2021’ ਟਾਇਟਲ ਹੇਠ ਇਕ ਮਿਸ਼ਨਰੀ ਗੀਤ ਲਾਂਚ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਗਾਇਕਾ ਨੀਲਮ ਠੱਕਰਵਾਲ ਨੇ ਦੱਸਿਆ ਕਿ ਇਸ ਟਰੈਕ ਨੂੰ ਮਿਸ਼ਨਰੀ ਕਲਮ ਬਲਵੀਰ ਮੰਡ ਨੇ ਕਲਮਬੱਧ ਕੀਤਾ ਹੈ ਅਤੇ ਇਸ ਨੂੰ ਨੀਲਮ ਠੱਕਰਵਾਲ, ਸੋਨੂੰ ਅੰਬੇਡਕਰ, ਮੰਡ ਸਾਹਬ, ਜੀਵਨ ਮਹਿਮੀ ਨੇ ਆਪਣੀਆਂ ਖੂਬਸੂਰਤ ਅਵਾਜਾਂ ਨਾਲ ਸ਼ਿੰਗਾਰਿਆ ਹੈ। ਕਰਨੈਲ ਸਿੰਘ ਦੇ ਸੰਗੀਤ ਨਾਲ ਸ਼ਿੰਗਾਰੇ ਇਸ ਟਰੈਕ ਦੇ ਡਾਇਰੈਕਟਰ ਐਨ ਬੀ ਸਾਹਬ ਹਨ। ਰਾਜ ਕੁਮਾਰ ਕੈਨੇਡਾ, ਹਰਜਿੰਦਰ ਮੱਲ, ਚੰਚਲ ਮੱਲ ਕੈਨੇਡਾ, ਬਲਵਿੰਦਰ ਝੱਮਟ ਇਟਲੀ, ਸੁਖਦੇਵ ਬੱਧਣ ਨਿਊਜੀਲੈਂਡ ਦਾ ਸਾਰੀ ਟੀਮ ਨੇ ਧੰਨਵਾਦ ਕੀਤਾ ਹੈ।
HOME ਵੱਖ ਵੱਖ ਮਿਸ਼ਨਰੀ ਗਾਇਕਾਂ ਨੇ ਗਾਇਆ ਸੰਯੁਕਤ ਗੀਤ ‘ ਘਰ ਵਾਪਸੀ 2021’