ਸ੍ਰੀਨਗਰ (ਸਮਾਜਵੀਕਲੀ) : ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ ਪੁਲੀਸ ਦਿਲਬਾਗ ਸਿੰਘ ਨੇ ਐਤਵਾਰ ਨੂੰ ਕਿਹਾ ਹੈ ਕਿ ਵੱਖਵਾਦੀ ਹੁਰੀਅਤ ਨੇਤਾ ਅਸ਼ਰਫ ਸਹਿਰਾਈ ਸਣੇ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਕੁਝ ਹੋਰ ਮੈਂਬਰਾਂ ਨੂੰ ਲੋਕ ਸੁਰੱਖਿਆ ਐਕਟ (ਪੀਐੱਸਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਪੱਖੀ ਤਹਿਰੀਕ-ਏ-ਹੁਰੀਅਤ ਦੇ ਪ੍ਰਧਾਨ ਸਹਿਰਾਈ ਤੋਂ ਇਲਾਵਾ ਜਮਾਤ-ਏ-ਇਸਲਾਮੀ ਦੇ 12 ਹੋਰ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।