ਸ੍ਰੀਨਗਰ (ਸਮਾਜਵੀਕਲੀ) : ਸੀਨੀਅਰ ਵੱਖਵਾਦੀ ਆਗੂ ਸੱਯਦ ਅਲੀ ਸ਼ਾਹ ਗਿਲਾਨੀ ਨੇ ਅੱਜ ਐਲਾਨ ਕੀਤਾ ਕਿ ਊਹ ਹੁਰੀਅਤ ਕਾਨਫਰੰਸ ਨਾਲੋਂ ਵੱਖ ਹੋ ਰਹੇ ਹਨ। ਮੀਡੀਆ ਨੂੰ ਚਾਰ ਸਤਰਾਂ ਦੇ ਪੱਤਰ ਅਤੇ ਆਡੀਓ ਸੁਨੇਹੇ ਰਾਹੀਂ 90 ਵਰ੍ਹਿਆਂ ਦੇ ਇਸ ਆਗੂ ਦੇ ਤਰਜਮਾਨ ਨੇ ਕਿਹਾ, ‘‘ਗਿਲਾਨੀ ਨੇ ਹੁਰੀਅਤ ਕਾਨਫਰੰਸ ਫੋਰਮ ਨਾਲੋਂ ਪੂਰੀ ਤਰ੍ਹਾਂ ਨਾਲ ਵੱਖ ਹੋਣ ਦਾ ਐਲਾਨ ਕੀਤਾ ਹੈ।’’
ਗਿਲਾਨੀ ਨੇ ਜਥੇਬੰਦੀ ਦੇ ਵੱਖੋ-ਵੱਖਰੇ ਹਿੱਸਿਆਂ ਨੂੰ ਪੱਤਰ ਭੇਜ ਕੇ ਹੁਰੀਅਤ ਕਾਨਫਰੰਸ ਛੱਡਣ ਦੇ ਕਾਰਨ ਦੱਸੇ ਹਨ, ਜਿਸ ਦਾ ਊਨ੍ਹਾਂ ਨੂੰ ਤਾ-ਊਮਰ ਚੇਅਰਮੈਨ ਨਾਮਜ਼ਦ ਕੀਤਾ ਗਿਆ ਸੀ। ਗਿਲਾਨੀ ਨੇ ਕਿਹਾ ਕਿ ਹੁਰੀਅਤ ਕਾਨਫੰਰਸ ਦੇ ਮਕਬੂਜ਼ਾ ਕਸ਼ਮੀਰ ਵਿਚਲੇ ਮੈਂਬਰਾਂ ਦੀਆਂ ਗਤੀਵਿਧੀਆਂ ਦੀ ਵੱਖ-ਵੱਖ ਦੋਸ਼ਾਂ ਕਾਰਨ ਜਥੇਬੰਦੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਊਨ੍ਹਾਂ ਕਿਹਾ ਕਿ ਇਨ੍ਹਾਂ ਨੁਮਾਇੰਦਿਆਂ ਦੀਆਂ ਗਤੀਵਿਧੀਆਂ ਹੁਣ ਅਸੈਂਬਲੀਆਂ ਅਤੇ ਮੰਤਰੀਆਂ ਤੱਕ ਪਹੁੰਚ ਵਧਾਊਣ ਤੱਕ ਸੀਮਤ ਹੋ ਗਈਆਂ ਹਨ ਤਾਂ ਜੋ ਊੱਥੇ ਸਰਕਾਰ ’ਚ ਸ਼ਾਮਲ ਹੋਇਆ ਜਾ ਸਕੇ।