ਬੁਢਲਾਡਾ- ਇੱਥੇ ਕਰਫਿਊ ਸਬਜ਼ੀਆਂ, ਦੁੱਧ, ਦਵਾਈਆਂ ਅਤੇ ਕਰਿਆਨਾ ਸਟੋਰਾਂ ਦੀ ਵੰਡ ਪ੍ਰਣਾਲੀ ਕਾਰਨ ਬੇਲਗਾਮ ਹੋ ਗਿਆ ਹੈ। ਜਿਉਂ ਹੀ ਸਵੇਰੇ 9 ਵਜੇ ਕਰਫਿਊ ’ਚ ਢਿੱਲ ਦਿੱਤੀ ਗਈ ਤਾਂ ਜਿਥੇ ਮੈਡੀਕਲ ਸਟੋਰਾਂ, ਕਰਿਆਨਾ ਸਟੋਰਾਂ ਤੇ ਭੀੜਾਂ ਜੁੜ ਗਈਆਂ, ਉੱਥੇ ਦੋਧੀ ਅਤੇ ਸਬਜ਼ੀ ਵਾਲੀਆਂ ਰੇਹੜੀਆਂ ਗਲੀਆਂ, ਬਾਜ਼ਾਰਾਂ ਵਿੱਚ ਘੁੰਮਣ ਲੱਗ ਪਈਆਂ ਅਤੇ ਲੋਕ ਝੁੰਡਾਂ ਦੇ ਰੂਪ ’ਚੋਂ ਖਰੀਦੋ-ਫਰੋਖ਼ਤ ਕਰਨ ਲੱਗੇ।
ਅਜਿਹੇ ਹਾਲਾਤਾਂ ਵਿੱਚ ਪੁਲੀਸ ਤੋਂ ਸਥਿਤੀ ਬੇਕਾਬੂ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਜ਼ਮੀਨ ਨਾਲ ਜੁੜੇ ਲੋਕਾਂ ਦੀ ਸਲਾਹ ਤੋਂ ਬਿਨਾਂ ਹੀ ਆਪ ਮੁਹਾਰੇ ਲੋਕਾਂ ਨੂੰ ਉਨ੍ਹਾਂ ਦੇ ਘਰ ਤੱਕ ਸਿਹਤ ਤੇ ਖਾਦ ਪਦਾਰਥ ਸਹੂਲਤਾਂ ਪ੍ਰਦਾਨ ਕਰਨ ਦੀ ਥਾਂ ਕਰਫਿਊ ਦੇ ਸਾਰੇ ਹੀ ਹੱਦਾਂ ਬੰਨ੍ਹੇ ਤੋੜ ਦਿੱਤੇ ਗਏ। ਜਥੇਦਾਰ ਤਾਰਾ ਸਿੰਘ ਵਿਰਦੀ, ਵਕੀਲ ਬਲਕਰਨ ਬੱਲੀ ਦਾ ਕਹਿਣਾ ਹੈ ਕਿ ਇੱਕੋ ਦਿਨ ਵਿੱਚ ਦਵਾਈਆਂ ਖਰੀਦਣ ਵਾਲਿਆਂ ਦੀਆਂ ਲਾਈਨਾਂ ਤੋਂ ਤਾਂ ਇੰਜ ਲੱਗਦਾ ਸੀ ਜਿਵੇਂ ਸਾਰਾ ਸ਼ਹਿਰ ਹੀ ਰੋਗਾਂ ਨਾਲ ਭਰਿਆ ਪਿਆ ਹੈ। ਅਜਿਹੇ ਵਰਤਾਰੇ ਕਾਰਨ ਅੱਜ ਪੁਲੀਸ ਦੇ ਹੱਥ ਵੀ ਖੜ੍ਹੇ ਦਿਖਾਈ ਦਿੱਤੇ।
INDIA ਵੰਡ ਪ੍ਰਣਾਲੀ ਕਾਰਨ ਕਰਫਿਊ ਬੇਲਗਾਮ