ਪੰਜਾਬ .ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ ਐਕਸ਼ਨ ਕਮੇਟੀ ਤੇ ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ ਦੇ ਬੈਨਰ ਹੇਠ ਸੂਬਾ ਪੱਧਰੀ ਫੈਸਲੇ ਤਹਿਤ ਬਠਿੰਡਾ ਦੇ ਬੱਸ ਸਟੈਂਡ ਅੱਗੇ ਘੰਟੇ ਦੇ ਕਰੀਬ ਜਾਮ ਲਾ ਕੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਯੂਨੀਅਨ ਦੇ ਨਮਾਇੰਦੇ ਬੀਤੇ ਕੱਲ ਤੋਂ ਭੁੱਖ ਹੜਤਾਲ ’ਤੇ ਵੀ ਬੈਠੇ ਹੋਏ ਹਨ।
ਇਸ ਧਰਨੇ ਮੌਕੇ ਠੇਕਾ ਮੁਲਜ਼ਮ ਸੰਘਰਸ਼ ਕਮੇਟੀ, ਕਲਾਸਫੋਰ ਯੂਨੀਅਨ, ਗੋਰਮਿੰਟ ਟੀਚਰ ,ਐਸ.ਐਸ.ਰਮਸਾ ਯੂਨੀਅਨ, ਆਗਣਵਾੜੀ ਯੂਨੀਅਨ ਏਟਕ ਸਮੇਤ ਬਠਿੰਡਾ ਦੇ ਸਮੂਹ ਕਾਲਜ ਦੀ ਕਲਾਸਫੋਰ ਯੂਨੀਅਨ ਸਣੇ ਵੱਖ ਵੱਖ ਯੂਨੀਅਨਾਂ ਨੇ ਸਮੂਲੀਅਤ ਕੀਤੀ। ਨਰੇਗਾ ਮਜ਼ਦੂਰ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ, ਲਛਮਣ ਸਿੰਘ ਮਲੂਕਾ, ਗੁਰਭੇਜ ਸਿੰਘ, ਅਮਰੀਕ ਸਿੰਘ ਆਦਿ ਆਗੂਆਂ ਨੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਫ਼ਤਰ ਦਾ ਘਿਰਾਓ ਕਰਕੇ ਚੋਣ ਮੈਨੀਫੈਸਟੋ 2017-1 9 ਦੀ ਕਾਪੀਆਂ ਦੀ ਸਾੜ ਫੂਕ ਕੀਤੀ। ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਏ ਕਿ ਪੰਜਾਬ ਦੀ ਤਤਕਾਲੀ ਅਕਾਲੀ ਸਰਕਾਰ ਖ਼ਿਲਾਫ਼ ਚੰਡੀਗੜ੍ਹ ਵਿੱਚ ਧਰਨਾ ਦਿੱਤਾ ਗਿਆ ਸੀ ਜਿਸ ਦੇ ਰੋਹ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ 2016 ਵੈੱਲਫੇਅਰ ਐਕਟ ਨੂੰ ਸਰਕਾਰ ਦੀ ਆਖ਼ਰੀ ਕੈਬਨਿਟ ਮੀਟਿੰਗ ਪਾਸ ਕਰ ਦਿੱਤਾ ਸੀ। ਪਰ ਕਾਂਗਰਸ ਵੱਲੋਂ ਉਸ ਨੂੰ ਜਾਣ ਬੁਝ ਕੇ ਲਾਗੂ ਨਹੀਂ ਕੀਤਾ ਜਾ ਰਿਹਾ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣ ਮੌਕੇ ਵਿਸ਼ਵਾਸ ਦਵਾਇਆ ਸੀ ਕਿ ਉਹ ਸੱਤਾ ’ਚ ਆਉਂਦੇ ਹੀ ਇਸ ਐਕਟ ਨੂੰ ਲਾਗੂ ਕਰ ਦੇਣਗੇ ਪਰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਵਾ ਦੋ ਸਾਲ ਬੀਤੀ ਜਾਣ ਦੇ ਬਾਵਜੂਦ ਇਸ ਐਕਟ ’ਚ ਸੋਧ ਕਰਨ ਦਾ ਬਹਾਨਾ ਬਣਾ ਕੇ ਇਸ ਨੂੰ ਜਾਣ ਬੁਝ ਕੇ ਲਮਕਾ ਰਹੀ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀਏ ਦਾ ਬਕਾਏ ਜਾਰੀ ਕੀਤੇ ਜਾਣ ਆਦਿ ਮੰਗਾਂ ਸਣੇ 2016 ਵੈੱਲਫੇਅਰ ਐਕਟ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਵਾਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ’ਤੇ ਗੌਰ ਨਾ ਕੀਤਾ ਗਿਆ ਤਾਂ ਕਾਂਗਰਸੀ ਵਿਧਾਇਕਾਂ ਦੇ ਘਿਰਾਓ ਤੇ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਘਰਾਂ ਦਾ ਘਿਰਾਓ ਕਰਕੇ ਜਗਰਾਤੇ ਕੀਤੇ ਜਾਣਗੇ।
INDIA ਵੜਿੰਗ ਦੇ ਦਫ਼ਤਰ ਦਾ ਘਿਰਾਓ: ਚੋਣ ਮੈਨੀਫੈਸਟੋ ਦੀਆਂ ਕਾਪੀਆਂ ਸਾੜੀਆਂ