ਖੰਨਾ – ਅੱਜ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਰਜਿ ਖੰਨਾ ਵਲੋਂ ਪਿੰਡ ਰਾਮਗੜ੍ਹ ਨੇੜੇ ਸਲਾਣਾ ਵਿਖੇ “ਸੰਵਿਧਾਨ ਬਚਾਓ ਦੇਸ਼ ਬਚਾਓ” ਦੇ ਤਹਿਤ ਇਕ ਜਾਗਰੂਕਤਾ ਕੈਂਪ ਲਗਾਇਆ। ਇਸ ਕੈੰਪ ਦੀ ਪ੍ਰਧਾਨਗੀ ਜਸਵੰਤ ਸਿੰਘ ਮਿੱਤਰ ਵਲੋਂ ਕੀਤੀ ਗਈ। ਇਸ ਮੌਕੇ ਬੋਲਦਿਆਂ ਓਹਨਾ ਮੂਲਨਿਵਾਸੀ ਸਮਾਜ ਨੂੰ ਇਕਜੁਟ ਹੋ ਕਿ ਮੰਨੂ ਵਾਦੀ ਤਾਕਤਾਂ ਨਾਲ ਲੜਨ ਲਈ ਕਿਹਾ। ਓਹਨਾ ਸੰਵਿਧਾਨ ਕਾਰਨ ਦੱਬੇ ਕੁੱਚਲੇ ਲੋਕੋ ਨੂੰ ਬਰਾਬਰਤਾ ਦੇ ਹੱਕ ਮਿਲੇ ਹਨ ਅਤੇ ਇਹਨਾ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣਾ ਬਹੁਤ ਜਰੂਰੀ ਹੈ।
ਧਰਮਵੀਰ ਜੀ ਇਸ ਮੌਕੇ ਬੋਲਦਿਆਂ ਸਤਿਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਇਆ। ਓਹਨਾ ਕਿਹਾ ਕਿ ਬੇਗਮਪੁਰਾ ਵਸਾਉਣ ਲਈ ਸੰਵਿਧਾਨ ਨੂੰ ਬਚਾਉਨਾ ਬਹੁਤ ਜ਼ਰੂਰੀ ਹੈ। ਦਿਲਬਾਗ ਸਿੰਘ ਲੱਖਾਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ ਦੇ ਨਾਅਰੇ ਤੇ ਪਿਹਰਾ ਦੇਣਾ ਚਾਹੀਦਾ ਹੈ। ਸਨਦੀਪ ਸਿੰਘ ਮੁੱਖ ਬੁਲਾਰੇ ਅੰਬੇਡਕਰ ਮਿਸ਼ਨ ਸੋਸਾਇਟੀ ਨੇ ਕਿਹਾ ਕਿ ਸਾਨੂੰ ਆਪਣੀ ਵੋਟ ਦੀ ਤਾਕਤ ਨੂੰ ਪਹਿਚਾਣ ਕਿ ਉਸਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਵੋਟ ਕਦੇ ਵੀ ਕਿਸੇ ਲਾਲਚ ਵਿੱਚ ਆ ਕਿ ਜਾ ਕਿਸੇ ਦੇ ਡਰ ਨਾਲ ਨਹੀਂ ਦੇਣੀ ਚਾਹੀਦੀ। ਓਹਨਾ ਜ਼ੋਰ ਦੇ ਕਿ ਕਿਹਾ ਕਿ ਵੋਟ ਦੀ ਤਾਕਤ ਨਾਲ ਹੀ ਅਸੀ ਲੋਕਤੰਤਰ ਨੂੰ ਭਾਰਤ ਵਿੱਚ ਬਚਾ ਸਕਦੇ ਹਾਂ। ਸੋਹਣ ਲਾਲ ਸਾਂਪਲਾ ਜੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ। ਓਹਨਾ ਪਿੰਡ ਦੇ ਨੌਜਵਾਨਾਂ ਨੂੰ ਬਾਬਾ ਸਾਹਿਬ ਦੇ ਮਿਸ਼ਨ ਨਾਲ ਸੰਬੰਧਿਤ ਕਿਤਾਬਾਂ ਪੜ੍ਹਨ ਲਈ ਵੰਡੀਆਂ। ਅੰਤ ਵਿੱਚ ਅਮਨਜੀਤ ਸਿੰਘ ਪਿੰਡ ਰਾਮਗੜ੍ਹ ਨੇ ਸੋਸਾਇਟੀ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਨੌਜਵਾਨ ਨੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਆਖੀ। ਇਸ ਮੌਕੇ ਲਾਭ ਸਿੰਘ, ਅਮਨਦੀਪ ਸਿੰਘ,ਵੀਰਪਾਲ ਸਿੰਘ,ਜਗਤਾਰ ਸਿੰਘ, ਜਗਦੀਸ਼ ਸਿੰਘ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਿਰ ਸਨ।