(ਸਮਾਜ ਵੀਕਲੀ)
ਵੋਟਾਂ ਵੇਲੇ ਸੀ ਪੈਰੀਂ ਡਿੱਗਦੇ
ਹੁਣ ਦੂਰੋਂ ਹੀ ਉਹ ਮੁੜਦੇ ਹਾਕਮ
ਪੰਜ ਸਾਲਾਂ ਦੇ ਪਿੱਛੋਂ ਸੁਣਿਆ
ਫੇਰ ਦੁਬਾਰਾ ਜੁੜਦੇ ਹਾਕਮ ।
ਚਿਹਰਿਆਂ ਉੱਤੇ ਨਕਾਬ ਚੜ੍ਹਾ ਕੇ
ਸਾਨੂੰ ਆਪਣੇ ਗਲ ਨਾਲ ਲਾ ਕੇ
ਸੇਵਕ ਹੋਣ ਦਾ ਢੌਂਗ ਰਚਾ ਕੇ
ਪਿੱਛੋਂ ਕਿੱਥੇ ਰੁੜ੍ਹਦੇ ਹਾਕਮ
ਵੋਟਾਂ ਵੇਲੇ ਸੀ ………………..
ਦਰ ਦਰ ਤੇ ਸੀ ਸੀਸ ਝੁਕਾਉਂਦੇ
ਭਾਂਤ ਭਾਂਤ ਦੇ ਲਾਰੇ ਲਾਉਂਦੇ
ਇਕੱਠ ਵੱਡੇ ਸੀ ਜੋ ਲੈ ਕੇ ਆਉਂਦੇ
ਹੁਣ ਜਾਂਦੇ ਨੇ ਥੁੜਦੇ ਹਾਕਮ
ਵੋਟਾਂ ਵੇਲੇ ਸੀ ………………..
ਵੋਟਾਂ ਵੇਲੇ ਬਾਪੂ ਵੀ ਕਹਿੰਦੇ
ਫੇਰ ਪਤਾ ਨੀ ਕਿੱਥੇ ਜਾ ਬਹਿੰਦੇ
ਜਾਤ ਪਾਤ ਦੀਆਂ ਵੰਡੀਆਂ ਪਾ ਕੇ
ਭਰਕੇ ਲੰਮੀ ਉਡਾਰੀ ਉੱਡਦੇ ਹਾਕਮ
ਵੋਟਾਂ ਵੇਲੇ ਸੀ ………………..
ਵਿੱਚ ਨਸ਼ਿਆਂ ਦੇ ਰੁਲ਼ੇ ਜਵਾਨੀ
ਸੜਕਾਂ ਉੱਤੇ ਭਾਵੇਂ ਆਏ ਕਿਸਾਨੀ
ਭੁੱਖਮਰੀ ਨਾਲ ਲੜਦਿਆਂ ਤਾਈੰ
ਕਿਥੋੰ ਹੱਕ ਵਿੱਚ ਪੁੜਦੇ ਹਾਕਮ
ਵੋਟਾਂ ਵੇਲੇ ਸੀ ………………..
ਸੁਣ ਲੈ ਗੱਲ ਤੂੰ ਜਿਉਣੇ ਯਾਰ
ਲੋਕ ਭਲ਼ੇ ਦੀ ਜੇ ਚਾਹੁੰਦੇ ਸਰਕਾਰ
ਇੱਕਠੇ ਹੋ ਕੇ ਕਰੋ ਵਿਚਾਰ
ਵੇਖੀਂ ਕਿੰਝ ਫਿਰ ਕੁੜ੍ਹਦੇ ਹਾਕਮ..
ਵੋਟਾਂ ਵੇਲੇ ਸੀ ………………..
ਜਤਿੰਦਰ ਭੁੱਚੋ
9501475400