ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਸ਼ ਲਗਾਇਆ ਕਿ ਕਾਂਗਰਸ ਤੇ ਇਸ ਦੇ ਭਾਈਵਾਲਾਂ ਨੇ ਕਰਨਾਟਕ ’ਚ ਲੋਕ ਫਤਵਾ ਚੋਰੀ ਕੀਤਾ ਸੀ, ਜਿਸ ਦਾ ਸਬਕ ਉਨ੍ਹਾਂ ਨੂੰ ਵੋਟਰਾਂ ਨੇ ਸਿਖਾਇਆ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਝਾਰਖੰਡ ’ਚ ਸਥਿਰ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਨਾਲ ਜਿਤਾਉਣ।
ਕਰਨਾਟਕ ਜ਼ਿਮਨੀ ਚੋਣ ’ਚ ਜਿੱਤ ਦਰਜ ਕਰਨ ਮਗਰੋਂ ਉਨ੍ਹਾਂ ਬਾੜੀ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਨਾਟਕ ਚੋਣਾਂ ’ਚ ਵੋਟਰਾਂ ਨੇ ਕਾਂਗਰਸ ਨੂੰ ਲੋਕ ਫਤਵੇ ’ਚ ਗੜਬੜੀ ਕਰਨ ਦੀ ਸਜ਼ਾ ਦਿੱਤੀ ਹੈ। ਉਨ੍ਹਾਂ ਕਿਹਾ, ‘ਕਾਂਗਰਸ ਦੇ ਇਸ ਦੇ ਭਾਈਵਾਲਾਂ ਨੇ ਕਰਨਾਟਕ ’ਚ ਲੋਕ ਫਤਵੇ ਨੂੰ ਨਸ਼ਟ ਕਰਕੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ। ਕਾਂਗਰਸ ਨੇ ਚੋਰ ਮੋਰੀ ਰਾਹੀਂ ਲੋਕ ਫਤਵਾ ਚੋਰੀ ਕੀਤਾ ਸੀ ਅਤੇ ਲੋਕਾਂ ਨੇ ਹੁਣ ਉਨ੍ਹਾਂ ਨੂੰ ਸਬਕ ਸਿਖਾਇਆ ਹੈ।’ ਇਸੇ ਤਰ੍ਹਾਂ ਬੋਕਾਰੋ ’ਚ ਵੱਖਰੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ 15 ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣ ’ਤੇ ਪਾਰਟੀ ਦੀ ਜਿੱਤ ਨੂੰ ਵਿਲੱਖਣ ਦੱਸਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਧੋਖੇਬਾਜ਼ਾਂ ਨੂੰ ਸਬਕ ਸਿਖਾ ਕੇ ਲੋਕਤੰਤਰ ਨੂੰ ਜਿਤਾਇਆ ਹੈ।
HOME ਵੋਟਰਾਂ ਨੇ ਕਾਂਗਰਸ ਨੂੰ ਸਬਕ ਸਿਖਾਇਆ: ਮੋਦੀ