ਵੈਸੇ ਤਾਂ …

ਸੁਖਦੇਵ ਸਿੰਘ

(ਸਮਾਜ ਵੀਕਲੀ)

ਵੈਸੇ ਤਾਂ ਮੈਂ ਆਮ ਰਾਹ -ਜਾਂਦਾ ਨਹੀਂ
ਜੇ ਕਿਧਰੇ ਭੁੱਲ ਕੇ ਲੰਘ ਵੀ ਜਾਵਾਂ
ਤਾਂ ਮੁੜ ਕੇ ਓਸ ਰਾਹ ‘ਆਂਦਾ ਨਹੀਂ ।
ਅੱਜ-ਕਲ ਕਈ ਕੁਹਣੀ ਮੋੜ ਨੇ ਰਾਹ ‘ਚ
ਭੂਲ-ਭਲਾਈਆਂ ਵੀ
ਰਾਹ ਸਿੱਧਾ ਕਿਧਰੇ ਵੀ -ਜਾਂਦਾ ਨਹੀਂ।
ਬੜਾ ਲਾਹਾ ਲਿਆ ਕਈਆਂ ਮੇਰੀ ਨਾਦਾਨਗੀ ਦਾ
ਮੈਂ ਅਜੇ ਵੀ ਅਣਜਾਣ ਹਾਂ
ਕਿ ਮੇਰਾ ਤਾਂ ਕੁਛ -ਜਾਂਦਾ ਨਹੀਂ ।
ਚਲੋ ਖੁਸ਼ ਹੋ ਲੈਣ ਦਿਓ ਉਂਨਾਂ ਨੂੰ ਮਾਰੀ ਮੱਲ ‘ਤੇ
ਗੱਲ ਤਾਂ ਪਲ ਦੋ ਪਲ ਦੀ ਹੈ
ਕੋਈ ਕੁਛ ਨਾਲ ਤੇ ਲੈ -ਜਾਂਦਾ ਨਹੀਂ ।
ਮੇਰੇ ਵਿਦਾ ਹੋਣ ਬਾਅਦ ਤਾਂ ਉਹ ਰੋਵਣਗੇ ਜ਼ਰੂਰ
ਮੈਨੂੰ ਪਤੈ –
ਬਈ ਮੁਫ਼ਤ ਦਾ ਹੰਝੂ ਐਵੇਂ ਤਾਂ ਆ -ਜਾਂਦਾ ਨਹੀਂ ।
ਲੱਖ ਝੂਠਾ ਸੱਚਾ ਰੋ ਲਓ ਕੁਰਲਾ ਲਓ ਭਾਵੇਂ
ਰੋਣ ਨਾ ਕੋਈ ਵਾਪਸ ਤੇ ਆ -ਜਾਂਦਾ ਨਹੀਂ ।
ਮੇਰੀ ਚੁੱਪ ਬਦਨਾਮ ਵੀ ਹੈ ਤੇ ਵਰਦਾਨ ਵੀ
ਚੁੱਪ ਡੁੰਘਾਈਆਂ ਦੀ ਧਾਰਨੀ ਵੀ ਹੁੰਦੀ ਹੈ
ਸਾਧਨਾਂ ਵੀ
ਕਿਧਰੇ ਕਿਸੇ ਦੇ ਹੋ ਕੇ ਤਾਂ ਦੇਖੋ-ਸਮਝ ਜਾਓਗੇ
ਐਪਰ ਮੈਥੋਂ ਇਹ ਰਾਜ ਸਮਝਾਇਆ -ਜਾਂਦਾ ਨਹੀਂ ।
ਵੈਸੇ ਵੀ ਮੈਂ ਓਸ ਰਾਹ ਜਾਂਦਾ ਨਹੀਂ ।

ਸੁਖਦੇਵ ਸਿੰਘ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸਰਾਲਾ ਸਮਾਰਟ ਸਕੂਲ ਨੇ ‘ਨਵ ਕਿਰਣ’ ਬਾਲ ਮੈਗਜੀਨ ਜਾਰੀ ਕੀਤਾ
Next articleਕਾਲੀ ਐਨਕ