ਕਾਲੀ ਐਨਕ

ਸੁਖਦੇਵ ਸਿੰਘ

(ਸਮਾਜ ਵੀਕਲੀ)

ਬੀਚ ਤੇ
ਜਾਣ ਲਈ ਤਿਆਰੀ
ਬੜੀ ਬੇਸਬਰੀ ਨਾਲ
ਕਾਲੀ ਐਨਕ ਦੀ ਭਾਲ
ਸਫਾਈ ਸੇਵਕ ਨੂੰ ਇਲਜ਼ਾਮ ।

ਕਦੀ ਆਪਣੀ ਚੀਜ਼
ਸਾਂਭ ਕੇ ਤਾਂ …
ਰੱਖ ਲਿਆ ਕਰੋ
ਘਰਵਾਲ਼ੀ ਵੱਲੋਂ
ਮੈਨੂੰ ਚਿੜਾਉਣਾ ।

ਤੁਹਾਨੂੰ ਕਾਲੀ ਐਨਕ
ਬਹੁਤ ਸੋਹਣੀ ਲੱਗਦੀ ਹੈ
ਮੇਰੇ ਵੱਲੋਂ
ਉਸ ਨੂੰ ਭਰਮਾਉਣਾ ।

ਕਾਲ਼ੀ ਐਨਕ
ਅਸਚਰਜ ਨਜ਼ਾਰੇ
ਜਿਹੜਾ ਮਾਣੇ
ਉਹ ਹੀ ਜਾਣੇ
ਉਂਝ –
ਨੰਗੀਆਂ ਅੱਖਾਂ
ਨੰਗੇ ਬਦਨ
ਅਸ਼ਿਸ਼ਟ ਕਹਾਵਣ
ਘਰਵਾਲ਼ੀ ਦੀਆਂ ਭਵਾਂ
ਤਣੀਆਂ ਜਾਵਣ ।

ਤੱਕਾਂ ਤਾਂ ਕਲੰਕੀ
ਨਾ ਤੱਕਾਂ ਤਾਂ ਕੋਹੜੀ ।

ਸੁਖਦੇਵ ਸਿੰਘ 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਸੇ ਤਾਂ …
Next articleCBI files fresh case against ex-Arunachal CM for alleged nepotism