ਵੇਲੇ ਸਿਰ ਉਪਚਾਰ

 

ਵੇਲੇ ਸਿਰ ਉਪਚਾਰ ਹੋ ਜਾਂਦਾ ਜੇ ਕਰ ਬੀਮਾਰ ਦਾ ,
ਤਾਂ ਉਹ ਆਪਣੀ ਜ਼ਿੰਦਗੀ ਨਾ ਮੌਤ ਅੱਗੇ ਹਾਰ ਦਾ ।

ਬਾਪ ਆਪਣੇ ਪੁੱਤ ਨੂੰ ਬਾਹਰ ਕਦੇ ਨਾ ਭੇਜਦਾ ,
ਉਸ ਨੂੰ ਜੇ ਕਰ ਫਿਕਰ ਹੁੰਦਾ ਨਾ ਉਦ੍ਹੇ ਰੁਜ਼ਗਾਰ ਦਾ ।

ਧਨ ਜਦੋਂ ਤੱਕ ਕਾਮਿਆਂ ਨੂੰ ਦੋਸਤੋ ਮਿਲਦਾ ਨਹੀਂ ,
ਦਬਦਬਾ ਰਹਿਣਾ ਉਦੋਂ ਤੱਕ ਜੱਗ ਵਿੱਚ ਜ਼ਰਦਾਰ ਦਾ ।

ਲੋੜ ਵੇਲੇ ਕੰਮ ਜਿਹੜਾ ਦੋਹਾਂ ਚੋਂ ਨਾ ਆ ਸਕੇ ,
ਫਾਇਦਾ ਫਿਰ ਕੀ ਹੈ ਉਸ ਦੋਸਤ ਅਤੇ ਹਥਿਆਰ ਦਾ ।

ਰੱਬ ਵਾਂਗਰ ਪੂਜਦੇ ਨੇ ਉਸ ਨੂੰ ਯਾਰੋ ਲੋਕ ਵੀ ,
ਜੋ ਉਨ੍ਹਾਂ ਦੇ ਵਾਸਤੇ ਹੈ ਜਾਨ ਆਪਣੀ ਵਾਰਦਾ ।

ਦੁਸ਼ਮਣਾਂ ਤੋਂ ਤਾਂ ਹਮੇਸ਼ਾ ਬੰਦਾ ਰਹਿੰਦਾ ਹੈ ਸੁਚੇਤ ,
ਮਾਰਦਾ ਹੈ ਜਦ ਵੀ , ਹੈ ਆਪਣਾ ਹੀ ਉਸ ਨੂੰ ਮਾਰਦਾ ।

ਸਾਰੇ ਹਥਿਆਰਾਂ ਨੂੰ ਜਿੱਥੇ ਮੂੰਹ ਦੀ ਖਾਣੀ ਪੈਂਦੀ ਹੈ ,
ਕੰਮ ਉੱਥੇ ਆਂਦਾ ਹੈ ਹਥਿਆਰ ਕੇਵਲ ਪਿਆਰ ਦਾ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਯੂਨਿਟ ਅੱਪਰਾ ਨੇ ਮਨਾਇਆ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਹਾੜਾ
Next articleਕਪੂਰਥਲਾ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ