ਬਠਿੰਡਾ (ਸਮਾਜਵੀਕਲੀ) : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਬਾਅਦ ਹੁਣ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੁੰਮਸ਼ੁਦਾ ਦੀ ਤਲਾਸ਼ ਪੋਸਟ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ। ਬਠਿੰਡਾ ਪੁਲਿਸ ਨੇ ਗੁੰਮਸ਼ੁਦਾ ਦੀ ਤਲਾਸ਼ ਦੀ ਪੋਸਟ ਪਾਉਣ ਵਾਲੇ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਦੋਵੇਂ ਨੌਜਵਾਨ ਯੂਥ ਅਕਾਲੀ ਦਲ ਦੇ ਵਰਕਰ ਦੱਸੇ ਜਾਂਦੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਸਵੀਰ ਦੇ ਨਾਲ ਕੀਤੀ ਗਈ ਪੋਸਟ ਵਿਚ ਲਿਖਿਆ ਹੈ- ‘ਪਿਛਲੇ ਤਿੰਨ ਸਾਲਾਂ ਤੋਂ ਬਿਨਾਂ ਕਿਸੇ ਕੰਮ ਨੂੰ ਹੱਥ ਲਾਏ ਪੰਜਾਬ ਦੇ ਲੋਕਾਂ ਵੱਲੋਂ ਹੀ ਦਿੱਤੀ “ਘੁੰਮਣ ਵਾਲੀ ਕੁਰਸੀ” ਉੱਤੇ ਝੂਟੇ ਲੈਣ ਵਾਲਾ ਵਿਹਲੜ ਵਿੱਤ ਮੰਤਰੀ ਅੱਜ ਕੋਰੋਨਾ ਨਾਲ ਜੰਗ ਲੜਦੇ ਪੰਜਾਬ ਨੂੰ ਛੱਡ ਕਿਸ ਖੂੰਝੇ ਜਾ ਲੁਕਿਆ ਹੈ? ਕਿਸੇ ਨੇ ਦੇਖਿਆ ਹੋਵੇ ਤਾਂ ਜ਼ਰੂਰ ਦੱਸੋ।’
HOME ਵਿੱਤ ਮੰਤਰੀ ਦੀ ‘ਗੁੰਮਸ਼ੁਦਾ ਦੀ ਤਲਾਸ਼’ ਪੋਸਟ ਪਾਉਣ ਵਾਲਿਆਂ ‘ਤੇ ਪਰਚਾ, ਯੂਥ...