ਸਿਖਲਾਈ ਮਨੁੱਖੀ ਜੀਵਨ ਦਾ ਮਹੱਤਪੂਰਨ ਅੰਗ- ਜਿੰਦਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੰਜਾਬ ਗ੍ਰਾਮੀਣ ਬੈਂਕ ਵੱਲੋਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਸ਼ਾਖਾ ਕਾਦੁਪੁਰ ਪੁਰ ਵਿਖੇ ਵਿੱਤੀ ਸਾਖਰਤਾ ਕੈਂਪ ਜ਼ਿਲ੍ਹਾ ਕੋਆਡੀਨੇਟਰ ਪਵਨ ਕੁਮਾਰ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਚੀਫ ਮੈਨੇਜਰ ਪਵਨ ਜਿੰਦਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਦੀ ਪ੍ਰਧਾਨਗੀ ਕੀਤੀ ।
ਇਸ ਕੈਂਪ ਵਿੱਚ ਸਵੈ ਸਹਾਈ ਗਰੁੱਪਾਂ ਦੀਆਂ 50 ਤੋਂ ਵੱਧ ਔਰਤਾਂ ਨੇ ਸ਼ਿਰਕਤ ਕੀਤੀ । ਕੈਂਪ ਵਿੱਚ ਹਾਜ਼ਰ ਸਵੈ ਸਹਾਈ ਗਰੁੱਪਾਂ ਦੀਆਂ ਅੌਰਤਾਂ ਨੂੰ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੀ ਟੀਮ ਵੱਲੋਂ ਸਰਫ,ਫ਼ਰਨੈਲ ਅਤੇ ਹੈਂਡਵਾਸ਼ ਬਣਾਉਣ ਦੀ ਸਿਖਲਈ ਦਿੱਤੀ ਗਈ। ਚੀਫ ਮੈਨੇਜਰ ਪਵਨ ਜਿੰਦਲ ਨੇ ਗਰੁੱਪਾਂ ਦੀਆਂ ਔਰਤਾਂ ਨੂੰ ਬੈਂਕ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਨਾਲ ਹੀ ਇਨ੍ਹਾਂ ਸਹੂਲਤਾਂ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ।
ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਗਰੁੱਪ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਿਖਲਾਈ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਹ ਕਿਸੇ ਵੀ ਮੌਕੇ ਯਾਦ ਕਰ ਸਕਦੇ ਹਨ। ਮੈਨੇਜਰ ਰੇਖਾ ਦੇਵੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਕਾਰਜ ਵਿੱਚ ਮੈਨੇਜਰ ਗੁਰਮੀਤ ਸਿੰਘ , ਐਨੀਮੇਟਰ ਹਰਪਾਲ ਸਿੰਘ,ਅਰੁਨ ਅਟਵਾਲ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਤੇ ਗਰੁੱਪ ਪ੍ਰਧਾਨ ਸੰਦੀਪ ਕੌਰ, ਰਣਜੀਤ ਕੌਰ,ਰਾਜਵਿੰਦਰ ਕੌਰ ਸੈਕਟਰੀ ਰਾਜਵਿੰਦਰ ਕੌਰ, ਕੈਸ਼ੀਅਰ ਸੁਰਿੰਦਰ ਕੌਰ,ਦਿਸ਼ਾ ਸਵੈ ਸਹਾਈ ਗਰੁੱਪ ਦੀ ਪ੍ਰਧਾਨ ਜਸਵੀਰ ਕੌਰ,ਆਦਿ ਹਾਜਰ ਸਨ।