ਹੁਸ਼ਿਆਰਪੁਰ /ਜਲੰਧਰ, (ਸਭਿਆਚਾਰਕ ਰਿਪੋਰਟਰ) (ਸਮਾਜ ਵੀਕਲੀ) – ਪ੍ਰਸਿੱਧ ਇੰਟਰਨੈਸ਼ਨਲ ਗਾਇਕ ਵਿੱਕੀ ਮੋਰਾਂਵਾਲੀਆ ਆਪਣੇ ਨਵੇਂ ਟ੍ਰੈਕ “ਵਰਕਾ” ਨਾਲ ਸਰੋਤਿਆਂ ਵਿਚ ਹਾਜ਼ਰੀ ਭਰ ਰਿਹਾ ਹੈ l ਓਸ ਦਾ ਕਹਿਣਾ ਹੈ ਕਿ ਮੇਰੇ ਪਹਿਲਾਂ ਆਏ ਵੱਖ ਵੱਖ ਟ੍ਰੈਕਸ ਦੀ ਤਰ੍ਹਾਂ ਸਰੋਤੇ ਇਸ ਟ੍ਰੈਕ ਨੂੰ ਜ਼ਰੂਰ ਦਿਲੀਂ ਮੁਹੱਬਤ ਬਖਸ਼ਣਗੇ l ਆਪਣੇ ਉਸਤਾਦ ਕੰਠ ਕਲੇਰ ਅਤੇ ਬਿੱਟੂ ਭਰੋਮਾਜਾਰਾ ਦੀ ਬਲੈਸਿੰਗ ਨਾਲ ਓਸ ਵਲੋਂ “ਵਰਕਾ” ਟ੍ਰੈਕ ਦਾ ਪੋਸਟਰ ਸੋਸ਼ਲ ਮੀਡੀਆ ਤੇ ਹਾਲ ਹੀ ਵਿਚ ਲਾਂਚ ਕੀਤਾ ਗਿਆ ਅਤੇ ਥੋੜੇ ਸਮੇਂ ਵਿਚ ਹੀ ਇਸ ਗੀਤ ਨੂੰ ਯੂ ਟਿਊਬ ਚੈਨਲ ਰਾਹੀਂ ਵਿਸ਼ਵ ਪੱਧਰ ਤੇ ਰਿਲੀਜ਼ ਕਰ ਦਿੱਤਾ ਜਾਵੇਗਾ l
ਰੂਹ ਪੰਜਾਬ ਦੀ ਕਲਾ ਮੰਚ ਸ਼ਾਮ ਚੁਰਾਸੀ ਦੇ ਪ੍ਰਤਿਨਿਧ ਕੁਲਦੀਪ ਚੁੰਬਰ ਨੂੰ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਵਿੱਕੀ ਮੋਰਾਂਵਾਲੀਆ ਨੇ ਦੱਸਿਆ ਕੇ ਮਿਊਜਕ ਟਰੈਪ ਆਡੀਓ ਨੇ ਇਸ ਨੂੰ ਸੰਗੀਤਿਕ ਦਿੱਖ ਪ੍ਰਦਾਨ ਕਰਵਾਈ ਹੈ ਅਤੇ ਸੁੱਖੀ ਹੇਅਰ ਰਿਕਾਰਡ ਵਲੋਂ ਇਸ ਨੂੰ ਵਰਡਵਾਈਡ ਰਿਲੀਜ਼ ਕੀਤਾ ਜਾਵੇਗਾ l ਇਸ ਟ੍ਰੈਕ ਨੂੰ ਵਿੱਕੀ ਮੋਰਾਂਵਾਲੀਆ ਅਤੇ ਸੁੱਖੀ ਹੇਅਰ ਨੇ ਸਾਂਝੇ ਤੌਰ ਤੇ ਕਲਮਬੱਧ ਕੀਤਾ ਗਿਆ ਹੈ ਅਤੇ ਵੀ ਐਮ ਪ੍ਰੋਡਕਸ਼ਨ ਨੇ ਇਸਦਾ ਸ਼ਾਨਦਾਰ ਵੀਡੀਓ ਵੱਖ ਵੱਖ ਲੋਕੇਸ਼ਨਾਂ ਤੇ ਬੜੀ ਮੇਹਨਤ ਨਾਲ ਬਣਾਇਆ ਹੈ, ਜਿਸ ਨੂੰ ਸਰੋਤੇ ਪਸੰਦ ਕਰਨਗੇ l
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly