ਵਿਹੜੇ ਵਿੱਚ

ਮਲਕੀਤ ਮੀਤ
(ਸਮਾਜ ਵੀਕਲੀ)

ਤੋਤਿਆਂ ਚਿੜੀਆਂ ਰੌਲਾ ਪਾਇਆ ਵਿਹੜੇ ਵਿੱਚ !
ਕੈਸਾ ਸੁੰਦਰ ਦ੍ਰਿਸ਼ ਸਜਾਇਆ ਵਿਹੜੇ ਵਿੱਚ !
ਫ਼ੁੱਲ ਗੁਲਾਬ ਦੇ ਮੈਨੂੰ ਤੱਕ-ਤੱਕ ਮੁਸਕਾਉਂਦੇ,
ਜੋ ਬੂਟਾ ਮੈਂ ਹੱਥੀਂ ਲਾਇਆ ਵਿਹੜੇ ਵਿੱਚ !
ਦੂਜਿਆਂ ਘਰ ਵੀ ਜਾਵੇ ਮਹਿਕ ਕਸੂਰੀ ਇਹ,
ਏਸੇ ਕਰਕੇ ਝੁਰਮਟ ਪਾਇਆ ਵਿਹੜੇ ਵਿੱਚ !
ਰਾਤ ਦੀ ਰਾਣੀ ਭਰ ਜੋਬਨ ਤੇ ਆਈ ਐ,
ਜਿਸ ਦਾ ਅੰਗ-ਅੰਗ ਹੈ ਨਸ਼ਿਆਇਆ ਵਿਹੜੇ ਵਿੱਚ !
ਡਾਲੀਆ, ਚੰਪਾ, ਕਲੀਆਂ, ਗੇਂਦਾ ਲਾਇਆ ਮੈਂ,
ਐਪਰ ਕੈਕਟਸ ਕਦੇ ਨਾ ਲਾਇਆ ਵਿਹੜੇ ਵਿੱਚ !
ਦਾਣੇਂ-ਪਾਣੀ ਦੇ ਕਸ਼ਕੌਲ ਭਰੇ ਰਹਿੰਦੇ,
ਖਵਰੇ ਪੰਛੀ ਆਏ ਤਿਹਾਇਆਂ ਵਿਹੜੇ ਵਿੱਚ !
ਮੋਹ-ਮੁਹੱਬਤ ਮੇਰੇ ਚਾਰ ਚੁਫੇਰੇ ਨੇ,
ਨਫ਼ਰਤ ਵਾਲਾ ਬੀਜ ਨਾ ਪਾਇਆ ਵਿਹੜੇ ਵਿੱਚ !
ਮਲਕੀਤ ਮੀਤ
Previous articleਗੋਲਡਨ ਸਟਾਰ ਮਲਕੀਤ ਸਿੰਘ 28 ਸਾਲ ਬਾਅਦ ਕਰ ਰਿਹਾ ਫ਼ਿਲਮ ਲੇਖ ਰਾਹੀਂ ਵੱਡੇ ਪਰਦੇ ”ਤੇ ਵਾਪਸੀ
Next articleਭਾਰਤ ਵੱਲੋਂ ਹਾਈਪਰਸੌਨਿਕ ਤਕਨੀਕ ਦੀ ਸਫ਼ਲਤਾ ਨਾਲ ਪਰਖ਼