ਸਿੱਖ ਕੌਮ ਵਿੱਚ ਚੌਥੇ ਤਖ਼ਤ ਵਜੋਂ ਜਾਣੇ ਜਾਂਦੇ ਸ੍ਰੀ ਦਮਦਮਾ ਸਾਹਿਬ ਵਿਖੇ ਚਾਰ ਰੋਜ਼ਾ ਵਿਸਾਖੀ ਮੇਲੇ ਦੇ ਅੱਜ ਦੂਜੇ ਦਿਨ ਸੰਗਤਾਂ ਦੀ ਆਮਦ ਪਹਿਲਾਂ ਨਾਲੋਂ ਘੱਟ ਰਹੀ। ਮੇਲੇ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਦੁਕਾਨਾਂ ਤੋਂ ਖਰੀਦੋ-ਫਰੋਖ਼ਤ ਵੀ ਕੀਤੀ।
ਤਰਕਸ਼ੀਲ ਸੁਸਾਇਟੀ ਵੱਲੋਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਨਿਕਲ ਕੇ ਉਸਾਰੂ ਸੋਚ ਦੇ ਧਾਰਨੀ ਬਣਨ ਲਈ ਪ੍ਰੇਰਿਤ ਕਰਨ ਵਾਸਤੇ ਦੋ ਰੋਜ਼ਾ ਸਮਾਗਮ ਸ਼ੁਰੂ ਹੋਏ। ਤਰਕਸ਼ੀਲ ਆਗੂ ਐਡਵੋਕੇਟ ਅਵਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਭਾਸ਼ਨਾਂ, ਇਨਕਲਾਬੀ ਗੀਤਾਂ, ਜਾਦੂ ਦੇ ਟਰਿੱਕਾਂ, ਸਕਿੱਟਾਂ ਅਤੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਵਿਸਾਖੀ ਮੇਲੇ ਦੇ ਇਸ ਵਾਰ ਕਈ ਪੱਖ ਪਹਿਲੀ ਵਾਰ ਵੇਖਣ ਨੂੰ ਮਿਲ ਰਹੇ ਹਨ। ਇਸ ਵਾਰ ਆਰਜ਼ੀ ਬੱਸ ਅੱਡੇ ਪਹਿਲਾਂ ਨਾਲੋਂ ਨੇੜੇ ਬਣਾਏ ਗਏ ਹਨ। ਸਿਆਸੀ ਕਾਨਫਰੰਸਾਂ ਨਾ ਹੋਣ ਕਰਕੇ ਵੀਆਈਪੀ ਗੱਡੀਆਂ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ।
INDIA ਵਿਸਾਖੀ ਮੌਕੇ ਸੰਗਤ ਨੇ ਦਮਦਮਾ ਸਾਹਿਬ ਤੇ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ