ਆਪਣੀ ਹੱਥ ਲਿਖਤ ਪੁਸਤਕ ਬ੍ਰਿਟੇਨ ਦੀ ਪ੍ਰਧਾਨਮੰਤਰੀ ਥਰੀਸਾ ਮੇ ਨੂੰ ਭੇਟ ਕਰਦੇ ਹੋਏ ਲੇਖਕ ਸ਼ਿੰਗਾਰਾ ਸਿੰਘ ਢਿੱਲੋਂ … ਫੋਟੋ-ਰਾਜਵੀਰ ਸਮਰਾ
ਲੰਡਨ – (ਰਾਜਵੀਰ ਸਮਰਾ) ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥਰੀਸਾ ਮੇ ਦੇ ਲੰਡਨ ਚ ਸਥਿਤ ਨੰਬਰ 10 ਸਰਕਾਰੀ ਨਿਵਾਸ ਅਸਥਾਨ ਤੇ ਵਿਸਾਖੀ ਦਾ ਤਿਓਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ| ਸਮਾਗਮ ਚ ਪਹੁੰਚੇ ਮਰਦ ਤੇ ਮਹਿਲਾਵਾਂ ਨੇ ਪੰਜਾਬੀ ਪਹਿਰਾਵੇ ਪਾਏ ਹੋਏ ਸਨ ਤੇ ਸਮਾਗਮ ਦੌਰਾਨ ਪੰਜਾਬੀ ਵਿਰਸੇ ਨਾਲ ਸਬੰਧਿਤ ਲੋਕ ਵੰਨਗੀਆਂ ਵੇਖਣ ਨੂੰ ਮਿਲੀਆ| ਪ੍ਰਸਿੱਧ ਪੱਤਰਕਾਰ ਤੇ ਖੋਜ ਸਾਹਿਤ ਲੇਖਿਕ ਪ੍ਰੋ:ਸ਼ਿੰਗਾਰਾ ਸਿੰਘ ਢਿੱਲੋਂ ਜੋ ਅੱਜ ਕੱਲ ਲੰਡਨ ਦੇ ਸ਼ਹਿਰ ਲੈਸਟਰ ਚ ਵਸਦੇ ਹਨ ਨੇ ”ਸਮਾਜ ਵਿਗਿਆਨਕ ਖੋਜ” ਨਾ ਦੀ ਪੁਸਤਕ ਬ੍ਰਿਟੇਨ ਦੀ ਪ੍ਧਾਨ ਮੰਤਰੀ ਥਰੀਸਾ ਮੇ ਨੂੰ ਭੇਟ ਕੀਤੀ |
ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਚ ਪਬਲਿਸ਼ ਉਕਤ ਪੁਸਤਕ ਦੀ ਅੰਗਰੇਜ਼ੀ ਭਾਸ਼ਾ ਵਾਲੀ ਪੁਸਤਕ ਪ੍ਰਧਾਨ ਮੰਤਰੀ ਥਰੀਸਾ ਮੇ ਨੂੂੰ ਸੌਪਕੇ ਪ੍ਰੋ :ਸ਼ਿੰਗਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਮਹਾਰਾਣੀ ਥਰੀਸਾ ਮੇ ਵਲੋਂ ਉਸ ਦੀ ਹੱਥ ਲਿਖਤ ਪੁਸਤਕ ਸਵੀਕਾਰ ਕੇ ਮੇਰਾ ਮਨੋ ਬਲ ਵਧਾਇਆ ਹੈ| ਪ੍ਰਧਾਨਮੰਤਰੀ ਥਰੀਸਾ ਮੇ ਨੇ ਲੇਖਕ ਦੀ ਪੁਸਤਕ ਦੀ ਸ਼ਲਾਂਘਾ ਕੀਤੀ ਅਤੇ ਪੰਜਾਬੀਆਂ ਦੇ ਤਿਓਹਾਰ ਵਿਸਾਖੀ ਨੂੰ ਆਪਸੀ ਮੇਲ ਜੋਲ ਵਾਲਾ ਵਧੀਆ ਤਿਓਹਾਰ ਐਲਾਨਿਆ|