ਵਿਸ਼ੇਸ਼ ਡਾਇਰੈਕਟਰ ਸਣੇ ਪੰਜ ਨੂੰ ਕਰੋਨਾ, ਈਡੀ ਹੈੱਡਕੁਆਰਟਰ ਸੀਲ

ਨਵੀਂ ਦਿੱਲੀ (ਸਮਾਜਵੀਕਲੀ): ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ) ਦੇ ਪੰਜ ਕਰਮਚਾਰੀ ਕੋਵਿਡ -19 ਤੋਂ ਪੀੜਤ ਹੋਣ ਬਾਅਦ ਜਾਂਚ ਏਜੰਸੀ ਦੇ ਮੁੱਖ ਦਫਤਰ ਨੂੰ ਸੋਮਵਾਰ ਤੱਕ 48 ਘੰਟਿਆਂ ਲਈ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਕਰਮਚਾਰੀਆਂ ਵਿੱਚ ਵਿਸ਼ੇਸ਼ ਡਾਇਰੈਕਟਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਪੰਜ ਵਿਚੋਂ ਦੋ ਠੇਕਾ ਕਰਮਚਾਰੀ ਹਨ। ਖਾਨ ਮਾਰਕੀਟ ਵਿਚ ਲੋਕ ਨਾਇਕ ਭਵਨ ਦੀਆਂ ਹੋਰ ਮੰਜ਼ਿਲਾਂ ਤੋਂ ਆ ਰਹੇ ਕੋਵਿਡ-19 ਦੇ ਮਾਮਲਿਆਂ ਦੇ ਮੱਦੇਨਜ਼ਰ ਆਪਣੇ ਹੈੱਡਕੁਆਰਟਰ ਵਿਖੇ ਵਿਭਾਗਵਾਰ ਮੁਲਾਜ਼ਮਾਂ ਦੀ ਜਾਂਚ ਕੀਤੀ, ਜਿਸ ਵਿਚ ਇਹ ਕਰਮਚਾਰੀ ਕਰੋਨਾ ਪੀੜਤ ਨਿਕਲੇ। ਈਡੀ ਦਾ ਦਫਤਰ ਲੋਕਨਾਇਕ ਭਵਨ ਵਿਚ ਹੀ ਸਥਿਤ ਹੈ।

Previous articleਦੇਸ਼ ਦੀ ਆਰਥਿਕਤਾ ਨੂੰ ਬਰਬਾਦ ਕਰ ਰਹੀ ਹੈ ਸਰਕਾਰ: ਰਾਹੁਲ
Next articleਦੋੋਸਤਾਂ ਨਾਲ ਰਲ ਕੇ ਪੰਜ ਸਾਲ ਦੇ ਪੁੱਤ ਸਾਹਮਣੇ ਪਤਨੀ ਨਾਲ ਸਮੂਹਿਕ ਜਬਰ-ਜਨਾਹ