ਵਿਸ਼ਾਲ ਕਾਲੜਾ ‘ਦਿ ਐਮਰਜਿੰਗ ਇੰਟਰਪ੍ਰੀਨਿਓਰ ਆਫ ਦਾ ਯੀਅਰ 2021 ਇੰਨ ਏਸ਼ੀਆ’ ਇੰਨ ਆਈ. ਟੀ. ਸੈਕਟਰ ਐਵਾਰਡ ਨਾਲ ਸਨਮਾਨਿਤ

ਯੰਗ ਇੰਟਰਪ੍ਰੀਨਿਓਰ ਆਫ ਦੀ ਯੀਅਰ,ਗਲੋਬਲ ਆਈਕਾਨ ਐਵਾਰਡ, ਯੂਥ ਆਈਕਾਨ ਇੰਨ ਪੈਨ ਇੰਡੀਆ ਐਵਾਰਡ ਨਾਲ ਵੀ ਹੋ ਚੁੱਕੇ ਨੇ ਸਨਮਾਨਿਤ*

ਅੱਪਰਾ, ਸਮਾਜ ਵੀਕਲੀ – ਕਸਬਾ ਅੱਪਰਾ ਦੇ ਵਸਨੀਕ ਤੇ ‘ਡਿਜ਼ਾਇਨਇਸਟਿਕ’ ਆਈ. ਟੀ ਕੰਪਨੀ ਦੇ ਮਾਲਕ ਨੌਜਵਾਨ ਵਿਸ਼ਾਲ ਕਾਲੜਾ (25) ਦੇ ਆਈ. ਟੀ. ਖੇਤਰ ਤੇ ਸਮਾਜਿਕ ਕੰਮਾਂ ਨੂੰ ਮੁੱਖ ਰੱਖਦੇ ਹੋਏ ‘ਏਸ਼ੀਅਨ-ਐਫਰੀਕਨ ਚੈਂਬਰ ਆਫ ਕਾਮਰਸ ਤੇ ਇੰਡਸਟਰੀ’ ਵਲੋਂ ‘ਦਿ ਐਮਰਜਿੰਗ ਇੰਟਰਪ੍ਰੀਨਿਓਰ ਆਫ ਦਾ ਯੀਅਰ 2021 ਇੰਨ ਏਸ਼ੀਆ ਇੰਨ ਆਈ. ਟੀ. ਸੈਕਟਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਵਿਸ਼ਾਲ ਕਾਲੜਾ ਵਲੋਂ ਚਲਾਈ ਜਾ ਰਹੀ ‘ਡਿਜ਼ਾਇਨਸਟਿਕ’ ਕੰਪਨੀ ਦੁਆਰਾ ਵੈਬਸਾਈਟਸ, ਮੋਬਾਈਲ ਐਪਸ, ਸਾਫਟਵੇਅਰਸ ਬਣਾਉਣ ਤੇ ਡਿਜ਼ੀਟਲ ਮਾਰਕੀਟਿੰਗ ਆਦਿ ਕੰਮਾਂ ਦੀਆਂ ਸੇਵਾਵਾਂ ਪੂਰੇ ਵਿਸ਼ਵ ਭਰ ’ਚ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਣ ਉਨਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਵਿਸ਼ਾਲ ਕਾਲੜਾ ਨੂੰ ਯੰਗ ਇੰਟਰਪ੍ਰੀਨਿਓਰ ਆਫ ਦੀ ਯੀਅਰ,ਗਲੋਬਲ ਆਈਕਾਨ ਐਵਾਰਡ ਤੇ ਯੂਥ ਆਈਕਾਨ ਇੰਨ ਪੈਨ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਵਿਸ਼ਾਲ ਕਾਲੜਾ ਦੁਆਰਾ ਵਾਤਾਵਰਣ ਦੀ ਸਾਂਭ-ਸੰਭਾਲ ਸੰਬੰਧੀ ਪੌਦੇ ਲਗਾਉਣ ਦੇ ਕਾਰਜ ਤੇ ਖੂਨਦਾਨ ਦੀ ਸੇਵਾ ਦੇ ਕਾਰਜਾਂ ’ਚ ਵੀ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਕਿਸੇ ਵੀ ਲੋੜਵੰਦ ਵਿਅਕਤੀ ਲਈ ਖੂਨ ਦੀ ਜਰੂਰਤ ਪੈਣ ’ਤੇ ਉਸਨੂੰ ਮੁਫਤ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਵਿਸ਼ਾਲ ਕਾਲੜਾ ਨੇ ਕਿਹਾ ਕਿ ਮੇਰੀ ਇਸ ਪ੍ਰਾਪਤੀ ਦੇ ਪਿੱਛੇ ਪਿਤਾ ਰਾਕੇਸ਼ ਕਾਲੜਾ, ਮਾਤਾ ਗੀਤਾ ਕਾਲੜਾ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਵਿਸ਼ਾਲ ਕਾਲੜਾ ਦੀ ਇਸ ਪ੍ਰਾਪਤੀ ਕਰਕੇ ਅੱਪਰਾ ਇਲਾਕੇ ਦਾ ਨਾਂ ਪੂਰੇ ਵਿਸ਼ਵ ਭਰ ’ਚ ਰੌਸ਼ਨ ਹੋ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Conduct of Alapan Bandyopadhyay a severe dent to IAS’
Next article*ਸਿਆਸੀ ਪੈਂਤੜਾ!*