ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) –ਵਿਸ਼ਵ ਸਟ੍ਵੋਕ ਦਿਵਸ ਮੋਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਥਾਨਿਕ ਸਿਵਲ ਹਸਪਤਾਲ ਤੋ ਫਿਟ ਸਾਈਕਲ ਲਾਈਫ ਸੰਸਥਾਂ ਦੇ ਸਹਿਯੋਗ ਨਾਲ ਲੋਕ ਜਾਗਰੂਕਤਾ ਵਜੋ ਸਾਈਕਲ ਰੈਲੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ 30 ਤੋ 40 ਦੇ ਕਰੀਬ ਸਾਇਕਲਿਸਟ ਨੇ ਹਿੱਸਾ ਲਿਆ । ਇਸ ਸਾਈਕਲ ਰੈਲੀ ਨੂੰ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ , ਡਾ ਜਸਵਿੰਦਰ ਸਿੰਘ ਇ. ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਤੋ ਸ਼ਾਝੇ ਤੋਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜੋ ਸ਼ਹਿਰ ਦੇ ਕਮਾਲਪੁਰ, ਚੋਕ ਸਰਕਾਰੀ ਕਾਲਿਜ ਚੋਕ , ਸੈਸ਼ਨ ਚੋਕ ਤੋ ਕੋਰਟ ਰੋਡ ਹੁੰਦੀ ਹੋਈ ਸਿਵਲ ਸਕੱਤਰੇਤ ਵਿਖੇ ਖਤਮ ਹੋਈ ।ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਸਟ੍ਰੋਕ ਦਾ ਸ਼ਿਕਾਰ ਆਮ ਤੋਰ ਤੇ 50 ਸਾਲ ਦੀ ਉਮਰ ਤੋ ਉਪਰਲੇ ਵਿਆਕਤੀ ਹੁੰਦੇ ਹਨ । ਪਰੰਤੂ ਅੱਤ ਕੱਲ ਇਹ ਬਿਮਾਰੀ ਨੋਜਵਾਨਾ ਵਿੱਚ ਵੱਧ ਰਹੀ ਹੈ । ਸਟ੍ਰੋਕ ਦੇ ਮੁੱਖ ਲੱਛਣਾ ਵਿੱਚ ਹੱਥ ਪੈਰ ਦਾ ਅਚਾਨਿਕ ਕਮਜੇਰ ਹੋਣਾ , ਬੋਲਣ ਵਿੱਚ ਪਰੇਸ਼ਾਨੀ , ਅੱਖਾ ਦਾ ਰੋਸ਼ਨੀ ਘੱਟ ਹੋਣਾ , ਚਿਹਰੇ ਦਾ ਕਮਜੋਰ ਜਾਂ ਵਿੰਗਾਂ ਹੋਣਾ , ਸਰੀਰਕ ਸੰਤੁਲਿਨ ਨਾ ਰਹਿਣਾ ਜਾਂ ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਣਾ ਹੁੰਦਾ ਹੈ । ਸਟ੍ਰੋਕ ਦਾ ਮੁੱਖ ਕਾਰਨ ਹਾਈ ਕਲੈਸਟ੍ਰੋਲ ਸ਼ੂਗਰ , ਮੋਟਾਪਾ ਜਾਂ ਹਾਈ ਬਲੱਡ ਪ੍ਰੈਸਰ ਹੁੰਦਾ ਹੈ ਅਤੇ ਇਸ ਤੋ ਬਚਾਉ ਲਈ ਸਾਨੂੰ ਰੋਜਾਨਾ ਕਸਰਤ , ਸਰੀਰਕ ਗਤੀ ਵਿਧੀਆ ਵਧਾਉਣ, ਜੰਕ ਫੂਡ , ਸ਼ਰਾਬ ਅਤੇ ਤੰਬਾਕੂ ਦਾ ਸੇਵਨ ਤੋ ਪਰਹੇਜ ਤੋ ਇਲਾਵਾ ਸਮੇ ਸਮੇ ਸਿਰ ਆਪਣੇ ਸਰੀਰ ਦੀ ਜਾਂਚ ਅਤੇ ਲੋੜੀਦੇ ,ਟੈਸਟ ਕਰਵਾਉਣਾ ਜਰੂਰੀ ਹੈ ਤਾਂ ਜੋ ਬਿਮਾਰੀਆਂ ਦਾ ਸਮੇ ਸਿਰ ਪਤਾ ਲੱਗਣ ਤੇ ਕੰਟਰੋਲ ਕੀਤਾ ਜਾ ਸਕੇ । ਇਸ ਮੋਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ ਰਾਜ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਗੈਰ ਸੰਚਾਰਿਕ ਬਿਮਾਰੀਆਂ ਜਿਵੇ ਹਾਈ ਬਲੱਡ ਪ੍ਰਰੈਸ਼ਰ ਸ਼ੂਗਰ, ਕੈਸਰ ਅਤੇ ਸਟ੍ਰੋਕ ਦਾ ਇਲਾਜ ਲਈ ਐਨ. ਪੀ.. ਸੀ. ਡੀ. ਸੀ. ਐਸ ਸੈਲ ਸਥਾਪਿਤ ਕੀਤੇ ਗਏ ਹਨ ਜਿਥੇ ਇਹਨਾਂ ਮਰੀਜਾਂ ਦਾ ਇਲਾਜ ਕੋਸਲਿੰਗ ਦੀ ਸਵਿਧਾ ਮੁੱਫਤ ਹੈ । ਇਸ ਰੈਲੀ ਵਿੱਚ ਸੰਸਥਾਂ ਦੇ ਪਰਮਜੀਤ ਸਿੰਘ ਸਚਦੇਵਾ , ਕੇਸ਼ਵ ਕੁਮਾਰ , ਮੁਨੀਰ ਨਾਜਰ , ਮਨਵੀਰ ਸੈਣੀ , ਸੀਨੀਅਰ ਸਾਈਕਲਿਸਟ ਬਲਰਾਜ ਸਿੰਘ ਚੋਹਾਨ ਤੋ ਇਲਵਾਂ ਸਿਹਤ ਵਿਭਾਗ ਦੇ ਮੀਡੀਆ ਅਫਸਰ ਪਰਸ਼ੋਤਮ ਲਾਲ , ਅਮਨਦੀਪ ਸਿੰਘ ਬੀ ਸੀ ਸੀ , ਪਰਮਜੀਤ ਕੋਰ ਡਾਟਾ ਉਪਰੇਟਰ , ਉਮੇਸ਼ ਕੁਮਾਰ , ਅਤੇ ਗੁਰਵਿੰਦਰ ਸ਼ਾਨੇ ਆਦਿ ਵੀ ਹਾਜਰ ਸਨ ।
HOME ਵਿਸ਼ਵ ਸਟ੍ਰੋਕ ਡੇਅ ਦੇ ਮੋਕੇ ਸਾਇਕਲ ਰੈਲੀ ਦਾ ਅਯੋਜਨ