
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਿਵਲ ਸਰਜਨ ਕਪੂਰਥਲਾ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸ ਐੱਮ ਓ ਰੀਟਾ ਦੀ ਅਗਵਾਈ ਹੇਠ ਮੈਡੀਕਲ ਅਧਿਕਾਰੀ ਡਾ ਗੁਣਤਾਸ ਦੀ ਦੇਖਰੇਖ ਹੇਠ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਰੰਧਾਵਾ ਜਗਬੀਰ ਸਿੰਘ ਤੇ ਕੇ ਐੱਮ ਕੇਵਲ ਬਲਰਾਜ ਸਿੰਘ ਤੇ ਸੰਜੀਵ ਕੁਮਾਰ ਤੇ ਏ ਐਸ ਆਈ ਗੁਰਮੀਤ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਕਾਲਾ ਸੰਘਿਆਂ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਜਿਸ ਵਿੱਚ ਮਲੇਰੀਏ ਬਾਰੇ ਦੱਸਦੇ ਹੋਏ ਡਾ ਗੁਣਤਾਸ ਨੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਏਨਾ ਸਲੀਵਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ।
ਮੱਛਰ ਪੂਰੇ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਰਾਤ ਤੇ ਸਵੇਰ ਵੇਲੇ ਕੱਟਦਾ ਹੈ । ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ , ਸਿਰਦਰਦ , ਬੁਖਾਰ ਥਕਾਵਟ ਤੇ ਕਮਜ਼ੋਰੀ ਆਦਿ ਇਸ ਦੇ ਮੁੱਖ ਲੱਛਣ ਹਨ । ਉਨ੍ਹਾਂ ਨੇ ਇਸ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਤੋਂ ਬਚਾਅ ਲਈ ਮੱਛਰ ਭਜਾਓ ਕਰੀਮਾਂ ਤੇ ਤੇਲ ਦਾ ਇਸਤੇਮਾਲ ਕਰੋ । ਉਕਤ ਟੀਮ ਮੈਂਬਰਾਂ ਨੇ ਦੱਸਿਆ ਕਿ ਟੀਮਾਂ ਘਰਾਂ ਵਿਚ ਕੋਰੋਨਾ ਸਬੰਧੀ ਕੰਮਾਂ ਦੇ ਨਾਲ ਨਾਲ ਮਲੇਰੀਆ ਡੇਂਗੂ ਬੁਖਾਰ ਤੇ ਸ਼ੱਕੀ ਕੇਸਾਂ ਦੀ ਪਛਾਣ ਕਰਨ ਖੂਨ ਦੀਆਂ ਸਲਾਈਡਾਂ ਲੈ ਕੇ ਤੁਰੰਤ ਰਿਪੋਰਟ ਕਰਨ ਤੇ ਜਲਦੀ ਤੋਂ ਜਲਦੀ ਇਲਾਜ ਕਰਨ ਸਬੰਧੀ ਕੰਮ ਕਰ ਰਹੀਆਂ ਹਨ। ਇਸ ਮੌਕੇ ਤੇ ਵਰਕਰ ਸਰਬਜੀਤ ਸਿੰਘ, ਅਮਨਦੀਪ, ਸੁਖਵਿੰਦਰ ਸਿੰਘ, ਧਿਆਨ ਸਿੰਘ, ਗੁਰਪ੍ਰੀਤ, ਜਸਵੰਤ, ਸੰਦੀਪ , ਪਰਗਟ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly